ਕਿਸੇ ਸੰਤ ਤੋਂ ਘੱਟ ਨਹੀਂ 99 ਸਾਲਾ ਬਾਬਾ, ਸਾਰੀ ਦੁਨੀਆਂ 'ਚ ਚਰਚਾ
ਉਹ ਆਪਣੀਆਂ ਜ਼ਰੂਰਤਾਂ ਵੱਲ ਧਿਆਨ ਨਾ ਦੇ ਕੇ ਸਾਰਾ ਪੈਸਾ ਦਾਨ ਕਰਨ ਲਈ ਜੋੜਦੇ ਹਨ। ਕਈ ਛੋਟੀਆਂ ਚਰਚਾਂ 'ਚ ਵੀ ਉਹ ਦਾਨ ਕਰਦੇ ਰਹਿੰਦੇ ਹਨ।
ਡੋਬਰੀ ਨੂੰ ਮੰਨਣ ਵਾਲੇ ਉਨ੍ਹਾਂ ਲਈ ਰੋਜ਼ਾਨਾ ਭੋਜਨ ਰੱਖ ਕੇ ਜਾਂਦੇ ਹਨ ਅਤੇ ਪੈਸੇ ਵੀ ਦਾਨ ਕਰਦੇ ਹਨ। ਚਰਚ ਦੇ ਚੇਅਰਮੈਨ ਬਿਸ਼ਪ ਤਿਖੋਨ ਨੇ ਕਿਹਾ,'ਉਨ੍ਹਾਂ ਨੇ 2009 'ਚ 35,700 ਲੇਵਾ (ਸਥਾਨਕ ਕਰੰਸੀ) ਭਾਵ 24,900 ਅਮਰੀਕੀ ਡਾਲਰ ਦਾਨ ਕੀਤੇ ਸਨ।
ਲੋਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਸੰਤ ਤੋਂ ਘੱਟ ਨਹੀਂ ਹੈ। ਪਿਛਲੇ 20 ਸਾਲਾਂ ਤੋਂ ਉਹ ਭੀਖ ਮੰਗ ਕੇ ਦਾਨ ਕਰ ਰਿਹਾ ਹੈ। ਡੋਬਰੀ ਦਾ ਕਹਿਣਾ ਹੈ ਕਿ ਉਸ ਦੇ ਭੋਜਨ ਦਾ ਪ੍ਰਬੰਧ ਵੀ ਲੋਕ ਆਪ ਹੀ ਕਰਦੇ ਹਨ।
ਇੱਥੇ ਦੇ ਲੋਕ ਇਸ ਨੂੰ ਡੋਬਰੀ ਡੋਬਰੇਬ ਦੇ ਨਾਂ ਤੋਂ ਜਾਣਦੇ ਹਨ। ਗਰੀਬੀ ਅਤੇ ਭ੍ਰਿਸ਼ਟਾਚਾਰ ਕਾਰਨ ਤਬਾਹ ਹੋ ਰਹੇ ਦੇਸ਼ ਬੁਲਗਾਰੀਆ 'ਚ ਅਜਿਹਾ ਵਿਅਕਤੀ ਮਿਲਣਾ ਆਪਣੇ-ਆਪ 'ਚ ਬਹੁਤ ਖਾਸ ਹੈ। ਡੋਬਰੀ ਪੁਰਾਣਾ ਅਤੇ ਘਸਿਆ ਹੋਇਆ ਕੋਟ ਪਾ ਕੇ ਸੜਕਾਂ 'ਤੇ ਖੜ੍ਹਾ ਹੁੰਦਾ ਹੈ।
ਸੋਫੀਆ: ਅਸੀਂ ਅਜਿਹੇ ਵਿਅਕਤੀ ਦੀ ਗੱਲ ਕਰਨ ਜਾ ਰਹੇ ਹਾਂ ਜੋ ਦੁਨੀਆ ਲਈ ਮਿਸਾਲ ਹੈ। ਭੀਖ ਮੰਗਣਾ ਗਲਤ ਗੱਲ ਹੈ ਪਰ ਇਹ 99 ਸਾਲਾ ਵਿਅਕਤੀ ਭੀਖ 'ਚ ਮੰਗੇ ਪੈਸਿਆਂ ਨੂੰ ਚਰਚ 'ਚ ਦਾਨ ਕਰਦਾ ਹੈ।