PCB ਕਰ ਰਿਹਾ ਬੰਗਲਾਦੇਸ਼ੀ ਬੋਰਡ ਨੂੰ ਮਨਾਉਣ ਦੀ ਕੋਸ਼ਿਸ ?
ਤੂਫਾਨੀ ਬੱਲੇਬਾਜ਼ੀ ਦੇ ਮਾਹਿਰ ਵੈਸਟਇੰਡੀਜ਼ ਦੇ ਸਟਾਰ ਆਲ-ਰਾਊਂਡਰ ਡਵੇਨ ਸਮਿਥ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਵੱਡਾ ਐਲਾਨ ਕੀਤਾ ਹੈ।
ਜੋ ਵੈਸਟਇੰਡੀਜ਼ ਵਨਡੇ ਟੀਮ ਲਈ ਆਖਰੀ ਵਾਰ ਸਾਲ 2015 ਵਿਸ਼ਵਕੱਪ ਵਿੱਚ ਖੇਡੇ ਸਨ। ਜਦਕਿ ਟੈਸਟ ਵਿੱਚ ਉਹ ਆਖਰੀ ਵਾਰ 2006 ਵਿੱਚ ਟੀਮ ਦੇ ਨਾਲ ਨਜ਼ਰ ਆਏ ਸਨ।
ਜਵਾਲਾ ਨੇ ਗੁਰਮੇਹਰ ਦਾ ਸਮਰਥਨ ਕੀਤਾ ਹੈ। ਜਵਾਲਾ ਨੇ ਕਿਹਾ ਕਿਇਹ ਦੁਖਦ ਹੈ ਕਿ ਜਦੋਂ ਕੋਈ ਸ਼ਾਂਤੀ ਦੀ ਗੱਲ ਕਰ ਰਿਹਾ ਹੈ ਤਾਂ ਲੋਕ ਸਿਰਫ ਪਾਕਿਸਤਾਨ ਸ਼ਬਦ ਨੂੰ ਲੈ ਮੁੱਦਾ ਬਣਾ ਰਹੇ ਹਨ. ਇਹ ਵੀ ਦੁਖਦ ਹੈ ਕਿ ਕੁੱਝ ਖਿਡਾਰੀ ਬਿਨਾਂ ਗੱਲ ਨੂੰ ਸਮਝੇ ਇਸ ਵਿੱਚ ਸ਼ਾਮਲ ਹੋ ਗਏ ਹਨ।
ਸ਼ਹੀਦ ਦੀ 20 ਸਾਲ ਦੀ ਧੀ ਗੁਰਮੇਹਰ ਕੌਰ ਦੀ ਦੇਸ਼ਭਗਤੀ ਨੂੰ ਲੈ ਦੰਗਲ ਜਾਰੀ ਹੈ। । ਹੁਣ ਇਸ ਦੰਗਲ ਵਿੱਚ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਵਿੱਚ ਕੁਦ ਪਈ ਹੈ।
ਪੁਣੇ ਟੈਸਟ ਦੀ ਪਿਚ ਦੀ ਖਰਾਬ ਗੁਣਵਤਾ ਨੂੰ ਲੈ ਕੇ ਆਈਸੀਸੀ ਤੋਂ ਖਿੰਚਾਈ ਝੇਲਣ ਮਗਰੋਂ ਭਾਰਤੀ ਟੀਮ ਬੈਂਗਲੁਰੂ ਵਿੱਚ ਹਲਕੀ ਘਾਹ ਵਾਲੀ ਬੱਲੇਬਾਜ਼ੀ ਦੇ ਅਨੂਕੂਲ ਪਿਚ ਤੇ ਉਤਰ ਸਕਦੀ ਹੈ। ਦੂਜਾ ਟੈਸਟ ਮੈਚ ਬੈਂਗਲੁਰੂ ਦੇ ਐਮ.ਚਿਨਾਸਵਾਮੀ ਸਟੇਡੀਅਮ ਵਿੱਚ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ।
ਪਾਕਿਸਤਾਨ ਕ੍ਰਿਕੇਟ ਬੋਰਡ ਬੰਗਲਾਦੇਸ਼ ਕ੍ਰਿਕੇਟ ਬੋਰਡ ਨੂੰ ਇਸ ਸਾਲ ਦਸੰਬਰ ਵਿੱਚ ਪੂਰੀ ਟੈਸਟ ਸੀਰੀਜ਼ ਖੇਡਣ ਲਈ ਆਪਣੀ ਟੀਮ ਨੂੰ ਪਾਕਿਸਤਾਨ ਭੇਜਣ ਲਈ ਮਨਾਉਣ ਵਿੱਚ ਜੁਟਿਆ ਹੋਇਆ ਹੈ।
ਪੀਸੀਬੀ ਦੇ ਸੂਤਰਾਂ ਨੇ ਕਿਹਾ ਹੈ ਕਿ ਪੀਸੀਬੀ ਨੇ ਬੀਸੀਬੀ ਨੂੰ ਆਪਣੀ ਸੁਰੱਖਿਆ ਅਤੇ ਸਤਰਕਤਾ ਮਾਹਿਰਾਂ ਦੀ ਟੀਮ ਭੇਜਣ ਦਾ ਸੁਝਾਅ ਦਿੱਤਾ ਹੈ।
ਅਰਜਨਟੀਨਾ ਦੇ ਲਈ ਇਹ ਚਿਤਾਵਨੀ 2018 ਵਿਸ਼ਵ ਕੱਪ ਕੁਆਲੀਫਾਇਰ 'ਚ ਚਿਲੀ ਅਤੇ ਬੋਲੀਵੀਆ ਦੇ ਖਿਲਾਫ ਅਹਿਮ ਮੁਕਾਬਲੇ ਤੋਂ ਸਿਰਫ ਤਿੰਨ ਹਫਤੇ ਪਹਿਲਾਂ ਆਈ ਹੈ।
ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਨੇ ਅਰਜਨਟੀਨਾ ਫੁੱਟਬਾਲ (ਏ.ਐੱਫ.ਏ.) ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਪ੍ਰਧਾਨ ਦੀਆਂ ਚੋਣਾਂ 'ਚ ਦੱਖਣੀ ਅਮਰੀਕਾ ਫੁੱਟਬਾਲ ਸੰਸਥਾ (ਕੋਨਮੀਬਾਲ) ਨੂੰ ਵਿਚੋਲੇ ਦੇ ਤੌਰ 'ਤੇ ਸਵੀਕਾਰ ਨਹੀਂ ਕਰੇਗਾ ਤਾਂ ਉਸ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ।