✕
  • ਹੋਮ

ਦੁਬਈ ਓਪਨ ਤੋਂ ਬਾਹਰ ਹੋਏ ਫੈਡਰਰ

ਏਬੀਪੀ ਸਾਂਝਾ   |  03 Mar 2017 11:17 AM (IST)
1

ਦੁਬਈ ਟੈਨਿਸ ਚੈਂਪੀਅਨਸ਼ਿਪ 'ਚ ਸਟਾਰ ਖਿਡਾਰੀ ਰਾਜਰ ਫੈਡਰਰ ਵੱਡੇ ਉਲਟਫੇਰ ਦਾ ਸ਼ਿਕਾਰ ਹੋ ਗਏ। ਫੈਡਰਰ ਨੂੰ ਦੂਜੇ ਦੌਰ ਦੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਫੈਡਰਰ ਨੂੰ 116ਵੇਂ ਰੈਂਕ ਦੇ ਖਿਡਾਰੀ ਐਵਗੇਨੀ ਡਾਨਸਕਾਈ ਨੇ ਮਾਤ ਦਿੱਤੀ।

2

3

ਡਾਨਸਕਾਈ ਨੇ ਇਹ ਮੈਚ 3-6, 7-6, 7-6 ਦੇ ਫਰਕ ਨਾਲ ਜਿੱਤਿਆ। ਮੈਚ 'ਚ ਦੂਜੇ ਅਤੇ ਤੀਜੇ ਸੈਟ 'ਚ ਦਿਲਚਸਪ ਖੇਡ ਹੋਇਆ ਪਰ ਦੋਨੇ ਸੈਟਾਂ 'ਚ ਫੈਡਰਰ ਦੇ ਹੱਥ ਨਿਰਾਸ਼ਾ ਲੱਗੀ।

4

ਦੂਜੇ ਸੈਟ 'ਚ ਫੈਡਰਰ ਕੋਲ 3 ਮੈਚ ਪਾਇੰਟ, ਤੀਜੇ ਸੈਟ 'ਚ 5-3 ਦੀ ਲੀਡ ਅਤੇ ਟਾਈ ਬ੍ਰੇਕ 'ਚ 5-1 ਦੀ ਲੀਡ ਹਾਸਿਲ ਸੀ। ਪਰ ਫੈਡਰਰ ਫਿਰ ਵੀ ਮੈਚ ਆਪਣੇ ਨਾਮ ਕਰਨ 'ਚ ਨਾਕਾਮ ਰਹੇ।

5

ਇਸ ਹਾਰ ਦੇ ਨਾਲ ਹੀ ਫੈਡਰਰ ਟੂਰਨਾਮੈਂਟ ਤੋਂ ਬਾਹਰ ਹੋ ਗਏ। ਦੂਜੇ ਪਾਸੇ ਵਿਸ਼ਵ ਨੰਬਰ 1 ਖਿਡਾਰੀ ਐਂਡੀ ਮਰੇ ਨੇ ਸਪੇਨ ਦੇ ਗਾਰਸੀਆ ਲੋਪੇਜ ਨੂੰ ਸਿਧੇ ਸੈਟਾਂ 'ਚ 6-2, 6-0 ਨਾਲ ਮਾਤ ਦਿੱਤੀ।

6

  • ਹੋਮ
  • ਖੇਡਾਂ
  • ਦੁਬਈ ਓਪਨ ਤੋਂ ਬਾਹਰ ਹੋਏ ਫੈਡਰਰ
About us | Advertisement| Privacy policy
© Copyright@2026.ABP Network Private Limited. All rights reserved.