ਪਾਕਿਸਤਾਨੀ ਹਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ!
ਏਬੀਪੀ ਸਾਂਝਾ | 12 Nov 2016 01:58 PM (IST)
ਚੰਡੀਗੜ੍ਹ : ਅਮਰੀਕਾ ਦੇ ਨਵੇਂ ਬਣ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਪਾਕਿਸਤਾਨ ਸਭ ਤੋਂ ਵੱਡਾ ਦਾਅਵਾ ਕਰ ਰਿਹਾ ਹੈ। ਦਰ ਅਸਲ ਪਾਕਿਸਤਾਨ ਦਾ ਕਹਿਣਾ ਹੈ ਕਿ ਡੋਨਲਡ ਟਰੰਪ ਅਸਲ ਵਿੱਚ ਪਾਕਿਸਤਾਨੀ ਹਨ। ਉਨ੍ਹਾਂ ਦਾ ਅਸਲੀ ਨਾਮ ਦਾਊਦ ਇਬਰਾਹੀਮ ਖ਼ਾਨ ਹੈ। ਜ਼ਿਕਰਯੋਗ ਹੈ ਕਿ ਟਰੰਪ ਪਾਕਿਸਤਾਨ ਅਤੇ ਇਸਲਾਮ ਦੇ ਆਲੋਚਕ ਹਨ। ਉਹ ਓਸਾਮਾ ਬਿਨ ਲਾਦੇਨ ਨੂੰ ਰਹਿਣ ਲਈ ਸੁਰੱਖਿਅਤ ਜਗ੍ਹਾ ਮੁਹੱਈਆ ਕਰਾਉਣ ਦੇ ਲਈ ਪਾਕਿਸਤਾਨ ਤੋਂ ਮਾਫ਼ੀ ਮੰਗਣ ਲਈ ਕਹਿ ਚੁੱਕਾ ਹੈ। ਬਾਵਜੂਦ ਇਸ ਦੇ ਪਾਕਿਸਤਾਨੀ ਨਿਊਜ਼ ਚੈਨਲ ਨੇ ਉਨ੍ਹਾਂ ਦਾ ਰਿਸ਼ਤਾ ਪਾਕਿਸਤਾਨ ਨਾਲ ਜੋੜ ਦਿੱਤਾ। ਪਾਕਿਸਤਾਨ ਦੇ ਚੈਨਲ ਜੀਓ ਨਿਊਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡਾਨ ਦਾ ਅਸਲੀ ਨਾਮ ਦਾਊਦ ਇਬਰਾਹੀਮ ਖ਼ਾਨ ਹੈ। ਰਿਪੋਰਟ ਮੁਤਾਬਿਕ ਟਰੰਪ ਨੇ ਬਜੀਰੀਸਤਾਨ ਦੇ ਇੱਕ ਮਦਰਸੇ ਤੋਂ ਪੜਾਈ ਕੀਤੀ ਹੈ। ਸਾਲ 1954 ਵਿੱਚ ਇੱਕ ਸੜਕ ਦੁਰਘਟਨਾ ਵਿੱਚ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਹੋਣ ਤੋਂ ਬਾਅਦ ਬ੍ਰਿਟਿਸ਼ ਭਾਰਤੀ ਸੈਨਾ ਦੇ ਇੱਕ ਕੈਪਟਨ ਨੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ ਅਤੇ 1955 ਵਿੱਚ ਗੋਦ ਲੈ ਲਿਆ ਸੀ। ਚੈਨਲ ਨੇ ਕਿਹਾ ਕਿ ਨੌਜਵਾਨ ਦਾਊਦ ਨੂੰ ਟਰੰਪ ਪਰਿਵਾਰ ਨੇ ਅਪਣਾਇਆ ਸੀ। ਇੱਕ ਬ੍ਰਿਟਿਸ਼ ਭਾਰਤੀ ਭਾਰਤੀ ਸੈਨਾ ਦੇ ਕੈਪਟਨ ਉਨ੍ਹਾਂ ਨੂੰ ਲੰਡਨ ਲੈ ਗਏ ਸਨ ਅਤੇ ਚੈਨਲ ਨੇ ਟਰੰਪ ਦੀ ਬਚਪਨ ਦੀ ਕੁੱਝ ਤਸਵੀਰਾਂ ਵੀ ਸਬੂਤ ਦੇ ਤੋਰ ਤੇ ਪੇਸ਼ ਕਰ ਦਿੱਤੀਆਂ। ਜਿਸ ਵਿੱਚ ਉਨ੍ਹਾਂ ਦੇ ਸ਼ਕਲ ਨਾਲ ਮਿਲਦੇ ਜੁਲਦੇ ਬੱਚੇ ਦੀ ਤਸਵੀਰ ਵੀ ਦਿਖਾਈ ਜਾ ਰਹੀ ਹੈ। ਵੀਡੀਉ ਦੇਖਣ ਲਈ ਹੇਠ ਕਲਿੱਕ ਕਰੋ। [embed]https://www.youtube.com/watch?time_continue=34&v=0f0mjZnumTA[/embed]