ਗਧਿਆਂ ਨੂੰ ਮਹਿੰਗਾ ਪਿਆ ਪੁਲਿਸ ਨਾਲ ਪੰਗਾ, ਅੱਠ ਗਧਿਆਂ ਨੂੰ ਜੇਲ੍ਹ ਦੀ ਸਜ਼ਾ
ਏਬੀਪੀ ਸਾਂਝਾ | 28 Nov 2017 03:30 PM (IST)
1
ਲਖਨਊ: ਉੱਤਰ ਪ੍ਰਦੇਸ਼ ਵਿੱਚ ਓਰਈ ਜੇਲ੍ਹ ਦੇ ਬਾਹਰ ਲੱਗੇ ਰੁੱਖ ਤੇ ਪੌਦੇ ਤੇ ਜੇਲ੍ਹ ਦੀ ਕਾਲੋਨੀ ਦੀ ਬਗੀਚੀ ਨੂੰ ਨਸ਼ਟ ਕਰਨਾ ਅੱਠ ਗਧਿਆਂ ਨੂੰ ਮਹਿੰਗਾ ਪੈ ਗਿਆ।
2
ਜੇਲ੍ਹ ਸਟਾਫ਼ ਨੇ ਗਧਿਆਂ ਨੂੰ ਕੈਦ ਕਰਕੇ ਬੱਚਾ ਜੇਲ੍ਹ ਵਿੱਚ ਬੰਦ ਕਰ ਦਿੱਤਾ। ਸੋਮਵਾਰ ਸਵੇਰੇ ਕਾਫ਼ੀ ਦਿਨਾਂ ਤੋਂ ਜੇਲ੍ਹ ਵਿੱਚ ਬੰਦ ਇਨ੍ਹਾਂ ਅੱਠਾਂ ਵਿੱਚੋਂ ਚਾਰ ਗਧੇ ਰਿਹਾਅ ਹੋਏ।
3
4
ਗਧਿਆਂ ਦੀ ਰਿਹਾਈ ਵੀ ਬੜੀ ਮੁਸ਼ਕਲ ਨਾਲ ਹੋਈ। ਮਾਲਕ ਨੇ ਪਹਿਲਾਂ ਜੇਲ੍ਹਰ ਨੂੰ ਗੁਹਾਰ ਲਾਈ ਪਰ ਗੱਲ ਨਾ ਬਣਨ ਉੱਤੇ ਉਸ ਨੇ ਸਥਾਨਕ ਬੀਜੇਪੀ ਆਗੂ ਸ਼ਕਤੀ ਗਹੋਈ ਦੀ ਸਿਫ਼ਾਰਸ਼ ਨਾਲ ਗਧਿਆਂ ਨੂੰ ਆਜ਼ਾਦ ਕਰਵਾਇਆ।
5
ਹਾਸਲ ਜਾਣਕਾਰੀ ਮੁਤਾਬਕ ਜੇਲ੍ਹ ਅਧਿਕਾਰੀਆਂ ਨੇ ਗਧੇ ਦੇ ਮਾਲਕ ਨੂੰ ਕਈ ਵਾਰ ਮਨ੍ਹਾਂ ਕੀਤਾ ਸੀ ਕਿ ਉਹ ਆਪਣੇ ਗਧਿਆਂ ਨੂੰ ਇੱਧਰ ਨਾ ਆਉਣ ਦੇਵੇ। ਜੇਲ੍ਹ ਪੁਲਿਸ ਨੇ ਸਬਕ ਸਿਖਾਉਣ ਲਈ ਚਾਰ ਦਿਨ ਲਈ ਗਧਿਆਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ।