ਇਹ ਸੁੰਦਰੀ ਬਣੀ 'ਮਿਸ ਯੂਨੀਵਰਸ'
ਅਮਰੀਕਾ ਦੇ ਲਾਸ ਵੇਗਾਸ ਸ਼ਹਿਰ 'ਚ ਹੋਏ ਇਸ ਮੁਕਾਬਲੇ 'ਚ ਦੁਨੀਆ ਭਰ ਦੀਆਂ 92 ਸੁੰਦਰੀਆਂ ਨੇ ਹਿੱਸਾ ਲਿਆ ਸੀ।
ਲਾਸ ਵੇਗਾਸ : ਔਰਤਾਂ ਨੂੰ ਆਤਮਰੱਖਿਆ ਦੀ ਸਿਖਲਾਈ ਦੇਣ ਵਾਲੀ ਦੱਖਣੀ ਅਫ਼ਰੀਕਾ ਦੇ ਡੈਮੀ ਲੀਗ ਨੇਲ ਪੀਟਰਸ ਨੇ ਐਤਵਾਰ ਨੂੰ ਇੱਥੇ ਸਾਲ 2017 ਦਾ ਮਿਸ ਯੂਨੀਵਰਸ ਦਾ ਖ਼ਿਤਾਬ ਆਪਣੇ ਨਾਂ ਕੀਤਾ। ਭਾਰਤ ਦੀ ਨੁਮਾਇੰਦਗੀ ਕਰ ਰਹੀ ਸ਼ਰਧਾ ਸ਼ਸ਼ੀਧਰ ਮੁਕਾਬਲੇ 'ਚ ਆਪਣਾ ਪ੍ਰਭਾਵ ਛੱਡਣ 'ਚ ਨਾਕਾਮ ਰਹੀ।
ਮਿਸ ਯੂਨੀਵਰਸ ਉਹ ਔਰਤ ਹੈ ਜਿਸਨੇ ਆਪਣੇ ਸਾਰੇ ਡਰ 'ਤੇ ਕਾਬੂ ਪਾ ਲਿਆ ਹੋਵੇ ਅਤੇ ਉਹ ਦੁਨੀਆ ਭਰ ਦੀਆਂ ਹੋਰਨਾਂ ਅੌਰਤਾਂ ਨੂੰ ਵੀ ਉਨ੍ਹਾਂ ਦੇ ਡਰ ਦਾ ਸਾਹਮਣਾ ਕਰਨ ਦੀ ਪ੍ਰੇਰਣਾ ਦੇਵੇ।'
ਡੈਮੀ ਦਾ ਜਵਾਬ ਸੀ, 'ਮਿਸ ਯੂਨੀਵਰਸ ਵਾਂਗ ਤੁਹਾਨੂੰ ਖ਼ੁਦ 'ਤੇ ਭਰੋਸਾ ਹੋਣਾ ਚਾਹੀਦਾ ਹੈ।
ਮੁਕਾਬਲੇ 'ਚ ਡੈਮੀ ਨੂੰ ਪੁੱਛਿਆ ਗਿਆ ਕਿ ਉਹ ਆਪਣੇ ਕਿਸ ਗੁਣ 'ਤੇ ਸਭ ਤੋਂ ਫਖਰ ਕਰਦੀ ਹੈ ਅਤੇ ਆਪਣੀ ਇਸ ਖੂਬੀ ਨੂੰ ਉਹ ਮਿਸ ਯੂਨੀਵਰਸ ਦੇ ਰੂਪ ਵਿਚ ਕਿਸ ਤਰ੍ਹਾਂ ਇਸਤੇਮਾਲ ਕਰੇਗੀ?
ਮਿਸ ਕੋਲੰਬੀਆ ਲੌਰਾ ਗੋਜਾਲਵੇਜ਼ (22) ਦੂਜੇ ਅਤੇ ਮਿਸ ਜਮੈਕਾ ਡੈਵਿਨਾ ਬੈਨਟ (21) ਤੀਜੇ ਸਥਾਨ 'ਤੇ ਰਹੀ। ਇਨ੍ਹਾਂ ਤਿੰਨਾਂ ਤੋਂ ਇਲਾਵਾ ਵੈਨੇਜ਼ੁਏਲਾ ਅਤੇ ਥਾਈਲੈਂਡ ਦੀ ਸੁੰਦਰੀਆਂ ਵੀ ਆਖ਼ਰੀ ਪੰਜ ਵਿਚ ਪਹੁੰਚੀਆਂ ਸਨ।
ਦੱਖਣੀ ਅਫਰੀਕਾ ਦੇ ਪੱਛਮੀ ਕੇਪ ਸੂਬੇ ਦੀ ਰਹਿਣ ਵਾਲੀ 22 ਸਾਲਾ ਡੇਮੀ ਨੂੰ ਪਿਛਲੇ ਸਾਲ ਦੀ ਮਿਸ ਫਰਾਂਸ ਦੀ ਆਇਰਿਸ ਮਿਤੇਨੇਅਰ ਨੇ ਤਾਜ ਪਾਇਆ। ਡੇਮੀ ਨੇ ਹਾਲੀਆ ਨਾਰਥ-ਵੈਸਟ ਯੂਨੀਵਰਸਿਟੀ ਤੋਂ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਪੂਰੀ ਕੀਤੀ ਹੈ।
ਉਹ ਆਖ਼ਰੀ 16 'ਚ ਵੀ ਥਾਂ ਨਹੀਂ ਬਣਾ ਸਕੀ। ਹਾਲੀਆ ਮਿਸ ਵਰਲਡ ਖ਼ਿਤਾਬ ਭਾਰਤ ਦੀ ਝੋਲੀ ਵਿਚ ਪਾਉਣ ਵਾਲੀ ਮਾਨੁਸ਼ੀ ਿਛੱਲਰ ਤੋਂ ਬਾਅਦ ਦੇਸ਼ ਨੂੰ ਸ਼ਰਧਾ ਤੋਂ ਵੀ ਕਾਫ਼ੀ ਉਮੀਦਾਂ ਸਨ।