ਪ੍ਰਿੰਸ ਹੈਰੀ ਅਗਲੇ ਸਾਲ ਕਰਨਗੇ ਅਮਰੀਕੀ ਅਦਾਕਾਰਾ ਮੇਘਾਨ ਨਾਲ ਵਿਆਹ
ਉਨ੍ਹਾਂ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਹੈਰੀ ਅਤੇ ਮੇਘਾਨ ਦੀ ਕੁੜਮਾਈ ਹੋ ਚੁੱਕੀ ਹੈ। 36 ਸਾਲ ਦੀ ਮੇਘਾਨ ਅਮਰੀਕਾ ਦੀ ਮਸ਼ਹੂਰ ਟੀਵੀ ਕਲਾਕਾਰ ਹਨ। 2011 'ਚ ਆਈ ਅਮਰੀਕੀ ਟੀਵੀ ਸੀਰੀਜ਼ 'ਸੂਟਸ' ਨਾਲ ਉਨ੍ਹਾਂ ਨੂੰ ਕਾਫੀ ਸ਼ੋਹਰਤ ਮਿਲੀ ਸੀ।
ਮੇਘਾਨ ਦੇ ਮਾਤਾ-ਪਿਤਾ ਥਾਮਸ ਮਾਰਕਲ ਅਤੇ ਡੋਰੀਓ ਰਾਗਲੈਂਡ ਨੇ ਕਿਹਾ ਹੈ ਕਿ ਅਸੀਂ ਦੋਨਾਂ ਲਈ ਜ਼ਿੰਦਗੀ ਭਰ ਦੀਆਂ ਖੁਸ਼ੀਆਂ ਚਾਹੁੰਦੇ ਹਾਂ। ਨਾਲ ਹੀ ਉਨ੍ਹਾਂ ਦੇ ਭਵਿੱਖ ਲਈ ਬਹੁਤ ਉਤਸ਼ਾਹਤ ਹਾਂ।
ਇਸਦੇ ਕਈ ਮਹੀਨਿਆਂ ਬਾਅਦ ਮੇਘਾਨ ਦੇ ਨਿੱਜੀ ਜੀਵਨ 'ਚ ਮੀਡੀਆ ਦੀ ਵਧਦੀ ਦਖ਼ਲਅੰਦਾਜ਼ੀ ਤੋਂ ਤੰਗ ਆ ਕੇ ਹੈਰੀ ਨੇ ਮੀਡੀਆ ਮੁਲਾਜ਼ਮਾਂ ਨਾਲ ਇਕ ਝੜਪ ਦੌਰਾਨ ਹੀ ਆਪਣੇ ਰਿਸ਼ਤੇ ਨੂੰ ਜਨਤਕ ਤੌਰ 'ਤੇ ਸਵੀਕਾਰ ਲਿਆ ਸੀ। ਸਤੰਬਰ 'ਚ ਪਹਿਲੀ ਵਾਰੀ ਦੋਨੋਂ ਇਕ ਖੇਡ ਮੁਕਾਬਲੇ 'ਚ ਇਕੱਠੇ ਦਿਖੇ ਸਨ।
ਪ੍ਰਿੰਸ ਚਾਰਲਸ ਦੀ ਸਰਕਾਰੀ ਰਿਹਾਇਸ਼ ਕਲੇਰੈਂਸ ਹਾਊਸ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਿ੍ਰੰਸ ਹੈਰੀ ਨੇ ਮਹਾਰਾਣੀ ਐਲਿਜ਼ਾਬੇਥ ਅਤੇ ਆਪਣੇ ਕਰੀਬੀ ਲੋਕਾਂ ਨੂੰ ਇਸ ਵਿਆਹ ਦੀ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਨੇ ਮੇਘਾਨ ਦੇ ਮਾਤਾ-ਪਿਤਾ ਤੋਂ ਵੀ ਇਸਦੀ ਇਜਾਜ਼ਤ ਅਤੇ ਆਸ਼ੀਰਵਾਦ ਲਿਆ ਹੈ। ਹੈਰੀ ਅਤੇ ਮੇਘਾਨ ਦੀ ਪਹਿਲੀ ਮੁਲਾਕਾਤ ਜੁਲਾਈ 2016 'ਚ ਉਨ੍ਹਾਂ ਦੇ ਕੁਝ ਦੋਸਤਾਂ ਦੀ ਪਹਿਲ 'ਤੇ ਹੋਈ ਸੀ।
ਲੰਡਨ : ਬਰਤਾਨੀਆ ਦੇ ਪ੍ਰਿੰਸ ਹੈਰੀ ਅਗਲੇ ਸਾਲ ਅਮਰੀਕੀ ਅਦਾਕਾਰ ਮੇਘਾਨ ਮਾਰਕਲ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਣਗੇ। 33 ਸਾਲਾ ਹੈਰੀ ਬਰਤਾਨਵੀ ਰਾਜਗੱਦੀ ਦੇ ਪੰਜਵੇਂ ਨੰਬਰ ਦੇ ਵਾਰਿਸ ਹਨ। ਹੈਰੀ ਦੇ ਪਿਤਾ ਪਿ੍ਰੰਸ ਚਾਰਲਸ ਨੇ ਸੋਮਵਾਰ ਨੂੰ ਇਸ ਵਿਆਹ ਦਾ ਐਲਾਨ ਕੀਤਾ।