ਹੇਅਰ ਸਟਾਈਲ ਕਾਰਨ ਝੱਲਣਾ ਪਿਆ ਵੱਡਾ ਨੁਕਸਾਨ..
ਏਬੀਪੀ ਸਾਂਝਾ | 28 Oct 2016 11:45 AM (IST)
1
ਬ੍ਰਿਟੇਨ: ਬ੍ਰਿਟੇਨ ਦੇ ਇੱਕ ਸਕੂਲ 'ਚ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਸਕੂਲ ਨੇ ਵਿਦਿਆਰਥਣ ਨੂੰ ਉਸ ਦੇ ਵਾਲਾਂ ਦੇ ਸਟਾਈਲ ਕਾਰਨ ਸਕੂਲ 'ਚੋਂ ਕੱਢ ਦਿੱਤਾ ਹੈ। ਸਕੂਲ ਦੀ 13 ਸਾਲਾ ਵਿਦਿਆਰਥਣ ਚਿਨਾਈਜ਼ ਬੇਨਸਨ ਨੂੰ ਉਸ ਦੇ ਜਟਾਵਾਂ ਵਰਗੇ ਵਾਲਾਂ ਕਾਰਨ ਸਕੂਲ 'ਚੋਂ ਕੱਢ ਦਿੱਤਾ ਗਿਆ ਹੈ।
2
3
4
5
ਚਿਨਾਈਜ਼ ਦਾ ਕਹਿਣਾ ਹੈ ਕਿ ਉਸ ਦੇ ਵਾਲਾਂ ਵਰਗੇ ਜਮੈਕਾ ਦੇ ਹੋਰ ਵਿਦਿਆਰਥੀਆਂ 'ਤੇ ਇਸ ਤਰ੍ਹਾਂ ਦੀ ਕੋਈ ਵੀ ਪਾਬੰਦੀ ਨਹੀਂ ਲਗਾਈ ਗਈ। ਚਿਨਾਈਜ਼ ਦੇ ਪਿਤਾ ਦਾ ਮੰਨਣਾ ਹੈ ਕਿ ਸਕੂਲ ਵੱਲੋਂ ਉਨ੍ਹਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਕੂਲ ਵੱਲੋਂ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਵਾਲਾਂ ਦੇ ਸਟਾਈਲ ਸਕੂਲ ਦੇ ਮਾਪਦੰਡਾਂ 'ਤੇ ਖਰੇ ਨਹੀਂ ਉੱਤਰਦੇ ਹਨ।
6
ਉਸ ਦੇ ਪਿਤਾ ਡੈਰਨ ਬੇਨਸਨ ਦਾ ਕਹਿਣਾ ਹੈ ਕਿ ਚਿਨਾਈਜ਼ ਦਾ ਹੇਅਰ ਸਟਾਈਲ ਪੂਰੀ ਤਰ੍ਹਾਂ ਸਕੂਲ ਦੇ ਯੂਨੀਫ਼ਾਰਮ ਦੇ ਮਾਪਦੰਡਾਂ ਅਨੁਸਾਰ ਹੈ ਅਤੇ ਉਸ ਦੀ ਬੇਟੀ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਅਜਿਹਾ ਹੇਅਰ ਸਟਾਈਲ ਬਣਾਉਣ ਲਈ ਉਸ ਨੇ 140 ਪੌਂਡ ਖ਼ਰਚੇ ਹਨ।