Viral Video: ਗੋਆ ਤੋਂ ਅਕਸਰ ਖੂਬਸੂਰਤ ਅਤੇ ਦਿਲ ਨੂੰ ਛੂਹ ਲੈਣ ਵਾਲੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਉਂਦੇ ਹਨ। ਹਾਲਾਂਕਿ ਗੋਆ ਆਪਣੇ ਸ਼ਾਨਦਾਰ ਨਾਈਟ ਲਾਈਫ ਅਤੇ ਬੀਚਾਂ ਲਈ ਜਾਣਿਆ ਜਾਂਦਾ ਹੈ, ਜਿੱਥੇ ਸੈਲਾਨੀ ਸਵਾਦਿਸ਼ਟ ਸਮੁੰਦਰੀ ਭੋਜਨ ਅਤੇ ਸ਼ਾਨਦਾਰ ਸੱਭਿਆਚਾਰ ਦੇਖਣ ਲਈ ਦੂਰ-ਦੂਰ ਤੋਂ ਆਉਂਦੇ ਹਨ, ਪਰ ਹਾਲ ਹੀ ਵਿੱਚ ਗੋਆ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਇੱਕ ਵਿਅਕਤੀ ਆਪਣੇ ਬੱਚਿਆਂ ਨੂੰ SUV ਦੀ ਛੱਤ 'ਤੇ ਬਿਠਾ ਕੇ ਮਜੇ ਨਾਲ ਆਪਣੀ ਕਾਰ ਨੂੰ ਸੜਕ 'ਤੇ ਚਲਾ ਰਿਹਾ ਹੈ। ਕੁਝ ਹੀ ਸਕਿੰਟਾਂ ਦੀ ਇਸ ਵਾਇਰਲ ਕਲਿੱਪ ਨੇ ਸੋਸ਼ਲ ਮੀਡੀਆ 'ਤੇ ਖੂਬ ਹੰਗਾਮਾ ਕੀਤਾ ਹੋਇਆ ਹੈ। ਇਹ ਘਟਨਾ ਗੋਆ ਦੇ ਪੈਰਾ ਕੋਕਨਟ ਟ੍ਰੀ ਰੋਡ ਦੀ ਦੱਸੀ ਜਾ ਰਹੀ ਹੈ।


ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਲੜਕੀਆਂ ਚੱਲਦੀ SUV ਦੀ ਛੱਤ 'ਤੇ ਸੌਂਦੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਬਾਵਜੂਦ ਡਰਾਈਵਰ ਲਾਪਰਵਾਹੀ ਨਾਲ ਸੜਕ 'ਤੇ ਕਾਰ ਚਲਾ ਰਿਹਾ ਹੈ। ਵੀਡੀਓ 'ਚ ਪਿੱਛੇ ਤੋਂ ਆ ਰਿਹਾ ਇੱਕ ਬਾਈਕ ਸਵਾਰ ਕਾਰ ਚਾਲਕ ਨੂੰ ਕੁਝ ਕਹਿੰਦਾ ਸੁਣਾਈ ਦੇ ਰਿਹਾ ਹੈ। ਵੀਡੀਓ 'ਚ ਬਾਈਕ ਸਵਾਰ ਕਾਰ ਚਾਲਕ ਨੂੰ ਕਹਿੰਦਾ ਹੈ ਕਿ ਤੁਸੀਂ ਬੱਚਿਆਂ ਨੂੰ ਕਾਰ 'ਤੇ ਸਵਾ ਰਹੇ ਹੋ। ਬਾਈਕ ਸਵਾਰ ਦੇ ਕਹਿਣ 'ਤੇ ਡਰਾਈਵਰ ਕਹਿੰਦਾ, ਨਹੀਂ ਨਹੀਂ। ਮੈਨੂੰ ਹੁਣੇ ਇੱਕ ਵਾਰੀ ਅੱਗੇ ਲੈਣ ਦਿਓ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਲੋਕ ਗੁੱਸੇ 'ਚ ਆ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਆਪਣਾ ਗੁੱਸਾ ਕੱਢ ਰਹੇ ਹਨ।



ਕਾਰ ਦੀ ਨੰਬਰ ਪਲੇਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ ਦੀ ਰਜਿਸਟ੍ਰੇਸ਼ਨ ਤੇਲੰਗਾਨਾ ਦੀ ਹੈ। ਇਸ 52 ਸੈਕਿੰਡ ਦੀ ਵੀਡੀਓ ਨੂੰ ਦੇਖਣ ਵਾਲੇ ਸੋਸ਼ਲ ਮੀਡੀਆ ਯੂਜ਼ਰਸ ਕਾਰ ਚਾਲਕ 'ਤੇ ਕੁੜੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦਾ ਦੋਸ਼ ਲਗਾ ਰਹੇ ਹਨ। ਇਸ ਦੇ ਨਾਲ ਹੀ ਲੋਕ ਡਰਾਈਵਰ ਦੀ ਗ੍ਰਿਫਤਾਰੀ ਦੀ ਮੰਗ ਵੀ ਕਰ ਰਹੇ ਹਨ। ਇਹ ਹੈਰਾਨ ਕਰਨ ਵਾਲਾ ਵੀਡੀਓ ਮਾਈਕ੍ਰੋ ਬਲਾਗਿੰਗ ਸਾਈਟ ਐਕਸ (ਪਹਿਲਾਂ ਟਵਿੱਟਰ) 'ਤੇ @InGoa24x7 ਨਾਮ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ, ਜਿਸ 'ਤੇ ਲੋਕ ਤਿੱਖੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।


ਇਹ ਵੀ ਪੜ੍ਹੋ: Viral Video: ਬੱਦਲਾਂ 'ਤੇ ਤੁਰਦੀ ਨਜ਼ਰ ਆਈ ਔਰਤ, ਦੇਖ ਕੇ ਨਹੀਂ ਹੋਵੇਗਾ ਯਕੀਨ


ਵੀਡੀਓ ਦੇਖ ਰਹੇ ਸੇਵਾਮੁਕਤ ਆਈਪੀਐਸ ਡਾਕਟਰ ਮੁਕਤੇਸ਼ ਚੰਦਰ ਨੇ ਲਿਖਿਆ ਹੈ, 'ਗੋਆ ਆਉਣ ਵਾਲੇ ਬਹੁਤ ਸਾਰੇ ਸੈਲਾਨੀਆਂ ਨੂੰ ਇਹ ਗਲਤ ਧਾਰਨਾ ਹੈ ਕਿ ਗੋਆ ਵਿੱਚ ਹਰ ਚੀਜ਼ ਦੀ ਇਜਾਜ਼ਤ ਹੈ। ਅਜਿਹੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, 'ਅਜਿਹੇ ਲੋਕਾਂ ਕਾਰਨ ਹੀ ਗੋਆ ਬੇਵਜ੍ਹਾ ਬਦਨਾਮ ਹੋ ਰਿਹਾ ਹੈ।'


ਇਹ ਵੀ ਪੜ੍ਹੋ: Patiala News: ਸਾਈਬਰ ਠੱਗਾਂ ਦਾ ਨਵਾਂ ਜੁਗਾੜ! ਭੋਲੇ-ਭਾਲੇ ਲੋਕਾਂ ਨੂੰ ਛੱਡੋ ਸਾਫਟਵੇਅਰ ਇੰਜਨੀਅਰ ਵੀ ਲੁੱਟ ਦਾ ਸ਼ਿਕਾਰ