ਦੁਬਈ ’ਚ ਇੱਕ ਬਾਲਕੋਨੀ ਵਿੱਚ ਖਲੋ ਕੇ ਬਿਨਾ ਕੱਪੜਿਆਂ ਦੇ ਪੋਜ਼ ਦੇਣ ਵਾਲੀਆਂ ਔਰਤਾਂ ਦੀ ਇੱਕ ਟੋਲੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈਰਾਨ ਕਰ ਦੇਣ ਵਾਲਾ ਫ਼ੁਟੇਜ ’ਚ ਇਹ ਵੇਖਿਆ ਜਾ ਸਕਦਾ ਹੈ ਕਿ ਇੱਕ ਬਹੁਤ ਉੱਚੀ ਇਮਾਰਤ ਦੀ ਬਾਲਕੋਨੀ ’ਚ ਇੱਕ ਦਰਜਨ ਤੋਂ ਵੱਧ ਔਰਤਾਂ ਨਿਊਡ ਹਾਲਤ ਵਿੱਚ ਇੱਕ ਕਤਾਰ ’ਚ ਖੜ੍ਹੀਆਂ ਹਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਔਰਤਾਂ ਦੀ ਟੋਲੀ ਤੇ ਉਨ੍ਹਾਂ ਨਾਲ ਜੁੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੁਬਈ ਦੇ ਇੱਕ ਅਖ਼ਬਾਰ ਨੇ ਇਸ ਨੂੰ ਇੱਕ ‘ਪਬਲੀਸਿਟੀ ਸਟੰਟ’ ਕਰਾਰ ਦਿੱਤਾ ਹੈ ਪਰ ਅਜਿਹਾ ਕੀਤੇ ਜਾਣ ਦਾ ਕਾਰਣ ਪਤਾ ਨਹੀਂ ਲੱਗ ਸਕਿਆ।

 

‘ਦ ਸਨ’ ਦੀ ਖ਼ਬਰ ਅਨੁਸਾਰ ਗ੍ਰਿਫ਼ਤਾਰ ਕੀਤੇ ਲੋਕਾਂ ਉੱਤੇ ਹੁਣ ਸੰਯੁਕਤ ਅਰਬ ਅਮੀਰਾਤ ’ਚ ਪਬਲਿਕ ਡੀਸੈਂਸੀ ਲਾੱਅ ਦੀ ਉਲੰਘਣਾ ਕਰਨ ਉੱਤੇ ਛੇ ਮਹੀਨਿਆਂ ਦੀ ਜੇਲ੍ਹ ਤੇ 1 ਹਜ਼ਾਰ ਪਾਊਂਡ ਦਾ ਜੁਰਮਾਨਾ ਲਾਇਆ ਗਿਆ ਹੈ। ਇਸ ਘਟਨਾ ਨੇ ਹੋਰ ਜ਼ਿਆਦਾ ਹੈਰਾਨ ਇਸ ਲਈ ਕੀਤਾ ਹੈ ਕਿਉਂਕਿ ਦੁਬਈ ਜਿਹੀ ਜਗ੍ਹਾ ਉੱਤੇ ਜਨਤਕ ਤੌਰ ਉੱਤੇ ਕਿਸ ਕਰਨ ਜਾਂ ਸ਼ਰਾਬ ਪੀਣ ’ਤੇ ਵੀ ਜੇਲ੍ਹ ਭੇਜ ਦੇਣ ਦਾ ਕਾਨੂੰਨ ਹੈ।

 

ਦੁਬਈ ’ਚ ਅਸ਼ਲੀਲ ਕੰਟੈਂਟ ਸ਼ੇਅਰ ਕਰਨ ਉੱਤੇ ਵੀ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਹੈ। ਅਜਿਹੀ ਹਾਲਤ ਵਿੱਚ ਸ਼ਰੇਆਮ ਔਰਤਾਂ ਦੀ ਇਸ ਟੋਲੀ ਵੱਲੋਂ ਬਿਨਾ ਕੱਪੜਿਆਂ ਦੇ ਪੋਜ਼ ਦੇਣਾ ਹੈਰਾਨਕੁੰਨ ਹੈ। ਯੂਏਈ ’ਚ ਪ੍ਰਗਟਾਵੇ ਤੇ ਸੋਸ਼ਲ ਮੀਡੀਆ ਉੱਤੇ ਕੰਟਰੋਲ ਬਣਾ ਕੇ ਰੱਖਣ ਲਈ ਸਖ਼ਤ ਕਾਨੂੰਨ ਬਣਾਏ ਗਏ ਹਨ। ਇੱਥੇ ਲੋਕਾਂ ਨੂੰ ਆੱਨਲਾਈਨ ਇਤਰਾਜ਼ਯੋਗ ਟਿੱਪਣੀ ਕਰਨ ਜਾਂ ਵਿਡੀਓ ਸ਼ੇਅਰ ਕਰਨ ਉੱਤੇ ਜੇਲ੍ਹੀਂ ਡੱਕ ਦਿੱਤਾ ਜਾਂਦਾ ਹੈ।

 

ਇਸ ਮਾਮਲੇ ’ਚ ਦੁਬਈ ਪੁਲਿਸ ਨੇ ਕਿਹਾ ਹੈ ਕਿ ਨਿਊਡ ਪੋਜ਼ ਦੇਣ ਦੇ ਮਾਮਲੇ ’ਚ ਗ੍ਰਿਫ਼ਤਾਰ ਹੋਈਆਂ ਔਰਤਾਂ ਤੇ ਉਨ੍ਹਾਂ ਨਾਲ ਜੁੜੇ ਲੋਕਾਂ ਨੂੰ ਸਰਕਾਰੀ ਵਕੀਲ ਮੁਹੱਈਆ ਕਰਵਾਇਆ ਗਿਆ ਹੈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ