CBSE Board Exams 2021: ਸੀਬੀਐਸਈ ਨੇ 10ਵੀਂ ਤੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਲਈ ਵਿਸਤ੍ਰਿਤ ਟਾਈਮ ਟੇਬਲ ਜਾਰੀ ਕਰ ਦਿੱਤਾ ਹੈ। ਸੀਬੀਐੱਸਈ ਦੀਆਂ ਬੋਰਡ ਪ੍ਰੀਖਿਆਵਾਂ 4 ਮਈ, 2021 ਤੋਂ ਹੋਣੀਆਂ ਤੈਅ ਹਨ। ਜਿਵੇਂ-ਜਿਵੇਂ 10ਵੀਂ (ਸੈਕੰਡਰੀ) ਤੇ 12ਵੀਂ (ਸੀਨੀਅਰ ਸੈਕੰਡਰੀ) ਦੀਆਂ ਕਲਾਸਾਂ ਦੇ ਵਿਭਿੰਨ ਵਿਸ਼ਿਆਂ ਲਈ ਹੋਦ ਵਾਲੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਤਿਵੇਂ-ਤਿਵੇਂ ਇਨ੍ਹਾਂ ਬਾਰੇ ਅਫ਼ਵਾਹਾਂ ਵੀ ਵਧਦੀਆਂ ਜਾ ਰਹੀਆਂ ਹਨ।


 


ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਇਹ ਪ੍ਰਚਾਰਿਤ ਤੇ ਪ੍ਰਸਾਰਿਤ ਕੀਤਾ ਜਾ ਰਿਹਾ ਸੀ ਕਿ ਸੀਬੀਐਸਈ ਇਸ ਵਰ੍ਹੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਿਰਫ਼ 29 ਵਿਸ਼ਿਆਂ ਦੀਆਂ ਹੀ ਪ੍ਰੀਖਿਆਵਾਂ ਲਵੇਗੀ। ਇਨ੍ਹਾਂ ਅਫ਼ਵਾਹਾਂ ਨੂੰ ਧਿਆਨ ਗੋਚਰੇ ਰੱਖਦਿਆਂ ਹੀ ਸੀਬੀਐਸਈ ਬੋਰਡ ਨੇ ਨੋਟਿਸ ਦੇ ਮਾਧਿਅਮ ਰਾਹੀਂ ਅਪਡੇਟ ਜਾਰੀ ਕੀਤੀ ਹੈ।


 


ਬੋਰਡ ਵੱਲੋਂ ਜਾਰੀ ਨੋਟਿਸ ਮੁਤਾਬਕ ਕਈ ਗ਼ੈਰ-ਸਮਾਜਕ ਅਨਸਰਾਂ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਇੱਕ ਸਾਲ ਪੁਰਾਣੇ 1 ਅਪ੍ਰੈਲ, 2020 ਦੇ ਨੋਟਿਸ ਨੂੰ ਆਧਾਰ ਬਣਾ ਕੇ ਸੋਸ਼ਲ ਮੀਡੀਆ ਉੱਤੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਸੈਕੰਡਰੀ ਤੇ ਸੀਨੀਅਰ ਸੈਕੰਡਰੀ ਦੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਤੇ ਗੁੰਮਰਾਹ ਨਾ ਹੋਣ।


 


ਸੀਬੀਐਸਈ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬੋਰਡ ਦੀ ਪ੍ਰੀਖਿਆ ਨਾਲ ਸਬੰਧਤ ਕਿਸੇ ਵੀ ਅਪਡੇਟ ਲਈ ਸੀਬੀਐਸਈ ਦੀ ਆਫ਼ੀਸ਼ੀਅਲ ਵੈੱਬਸਾਈਟ ਨੂੰ ਹੀ ਚੈੱਕ ਕਰਨ। ਬੋਰਡ ਵੱਲੋਂ ਜੇ ਕੋਈ ਵੀ ਅਪਡੇਟ ਜਾਰੀ ਕੀਤਾ ਜਾਂਦਾ ਹੈ, ਤਾਂ ਉਹ ਜ਼ਰੂਰ ਹੀ ਬੋਰਡ ਦੀ ਅਧਿਕਾਰਤ ਵੈੱਬਸਾਈਟ ਉੱਤੇ ਹੀ ਅਪਲੋਡ ਕੀਤਾ ਜਾਵੇਗਾ।


 


ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰੀਆਲ ‘ਨਿਸ਼ੰਕ’ ਨੇ 2 ਫ਼ਰਵਰੀ, 2021 ਨੂੰ ਸੀਬੀਐਸਈ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪ੍ਰੀਖਿਆ ਲਈ ਡੇਟਸ਼ੀਟ ਜਾਰੀ ਕੀਤੀ ਸੀ। ਇਸ ਡੇਟ ਸ਼ੀਟ ਮੁਤਾਬਕ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 4 ਮਈ, 2021 ਤੋਂ ਸ਼ੁਰੂ ਹੋਣਗੀਆਂ ਅਤੇ 1 ਜੂਨ ਨੂੰ ਖ਼ਤਮ ਹੋਣਗੀਆਂ। ਨਤੀਜੇ ਦਾ ਐਲਾਨ 15 ਜੁਲਾਈ ਨੂੰ ਕੀਤਾ ਜਾਵੇਗਾ।


Education Loan Information:

Calculate Education Loan EMI