ਜੰਮੂ: ਜੰਮੂ-ਕਸ਼ਮੀਰ 'ਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਦੇ ਵਿਚ ਜੰਮੂ-ਕਸ਼ਮੀਰ ਸਰਕਾਰ ਨੇ ਸੂਬੇ ਦੇ ਸਾਰੇ ਸਕੂਲ ਮੁੜ ਤੋਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਸੂਬੇ ਦੀ 9ਵੀਂ ਜਮਾਤ ਤਕ ਦੇ ਸਾਰੇ ਸਕੂਲ 18 ਅਪ੍ਰੈਲ ਤਕ ਬੰਦ ਰੱਖਣ ਜਦਕਿ 10ਵੀਂ, 11ਵੀਂ ਤੇ 12ਵੀਂ ਦੇ ਸਕੂਲ 11 ਅਪ੍ਰੈਲ ਤਕ ਬੰਦ ਰਹਿਣਗੇ। ਜੰਮੂ-ਕਸ਼ਮੀਰ ਸਰਕਾਰ ਨੇ ਸੂਬੇ 'ਚ ਵਧਦੇ ਕੋਰੋਨਾ ਮਾਮਲਿਆਂ ਦੇ ਵਿਚ ਇਕ ਵੱਡਾ ਫੈਸਲਾ ਲਿਆ ਹੈ।


ਜੰਮੂ-ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨ੍ਹਾ ਐਤਵਾਰ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚ 12ਵੀਂ ਤਕ ਦੇ ਸਾਰੇ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਨੇ ਜੰਮੂ-ਕਸ਼ਮੀਰ ਦੇ 9ਵੀਂ ਦੇ ਸਾਰੇ ਸਕੂਲ 18 ਅਪ੍ਰੈਲ ਜਦਕਿ 10ਵੀਂ ਤੋਂ 12ਵੀਂ ਤਕ ਦੇ ਸਾਰੇ ਸਕੂਲ 11 ਅਪ੍ਰੈਲ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ।


ਸਰਕਾਰ ਦੇ ਇਸ ਆਦੇਸ਼ 'ਚ ਕਿਹਾ ਗਿਆ ਕਿ ਇਸ ਦੌਰਾਨ 10ਵੀਂ ਤੇ 12ਵੀਂ ਜਮਾਤ ਤਕ ਦੀਆਂ ਸਾਰੀਆਂ ਪ੍ਰਖਿਆਵਾਂ ਆਪਣੇ ਨਿਰਧਾਰਤ ਸਮੇਂ 'ਤੇ ਹੋਣਗੀਆਂ। ਸਕੂਲ ਬੰਦ ਰਹਿਣਗੇ ਪਰ ਇਸ ਦੌਰਾਨ ਅਧਿਆਪਕਾਂ ਨੂੰ ਸਕੂਲ ਜਾਣ ਦੀ ਇਜਾਜ਼ਤ ਹੋਵੇਗੀ।


41 ਦਿਨਾਂ 'ਚ ਪੰਜ ਗੁਣਾ ਐਕਟਿਵ ਮਾਮਲੇ


20 ਫਰਵਰੀ ਨੂੰ ਜੰਮੂ-ਕਸ਼ਮੀਰ 'ਚ ਐਕਟਿਵ ਮਾਮਲਿਆਂ ਦੀ ਸੰਖਿਆ ਸਿਰਫ 700 ਸੀ। ਜੋ ਤਿੰਨ ਅਪ੍ਰੈਲ ਨੂੰ 3574 ਤੇ ਪਹੁੰਚ ਗਈ। ਸਿਰਫ 41 ਦਿਨਾਂ 'ਚ ਹੀ ਐਕਟਿਵ ਮਾਮਲੇ 5 ਗੁਣਾ ਵਧ ਗਏ ਹਨ।


ਸਰਕਾਰੀ ਅੰਕੜਿਆਂ ਦੇ ਮੁਤਾਬਕ 20 ਫਰਵਰੀ ਨੂੰ ਸੂਬੇ 'ਚ ਕੁੱਲ ਮਾਮਲਿਆਂ ਦੀ ਸੰਖਿਆ 1 ਲੱਖ, 25 ਹਜ਼ਾਰ, 783 ਸੀ। ਜਦਕਿ ਐਕਟਿਵ ਮਾਮਲੇ ਸਿਰਫ 700 ਹੀ ਰਹਿ ਗਏ ਸਨ। ਜੋ ਹੁਣ ਵਧ ਕੇ ਇਕ ਲੱਖ, 32 ਹਜ਼ਾਰ, 439 ਹੋ ਗਏ ਹਨ। ਪਿਛਲੇ 41 ਦਿਨਾਂ ਚ ਹੀ ਜੰਮੂ-ਕਸ਼ਮੀਰ ਚ 6,656 ਨਵੇਂ ਮਾਮਲੇ ਆਏ ਹਨ। ਸੂਬੇ ਚ ਹੁਣ ਤਕ ਕੋਰੋਨਾ ਕਾਰਨ 1989 ਮਰੀਜ਼ਾਂ ਦੀ ਜਾਨ ਗਈ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ


Education Loan Information:

Calculate Education Loan EMI