ਰਿਆਦ: ਦੁਬਈ ਵਿੱਚ ਬੁੱਧਵਾਰ ਨੂੰ 'ਬ੍ਰਾਈਡ ਦੁਬਈ' ਪ੍ਰਦਰਸ਼ਨੀ ਵਿੱਚ ਇੱਕ ਕੇਕ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ 'ਚੌਕਲੇਟ ਤੇ ਡਾਇਮੰਡ ਬ੍ਰਾਈਡ ਕੇਕ' ਹੈ।
ਇਸ ਕੇਕ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਇਸ ਦੀ ਕੀਮਤ 10 ਲੱਖ ਅਮਰੀਕੀ ਡਾਲਰ (ਤਕਰੀਬਨ ਸਾਢੇ 6 ਕਰੋੜ) ਰੁਪਏ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਕੀਮਤੀ ਕੇਕ ਦੱਸਿਆ ਜਾ ਰਿਹਾ ਹੈ।
ਇਸ ਕੇਕ ਨੂੰ ਲੰਡਨ ਦੇ ਡਿਜ਼ਾਈਨਰ ਡੇਬੀ ਵਿੰਘਮ ਨੇ ਬਣਾਇਆ ਹੈ, ਜੋ ਦੁਨੀਆ ਦੇ ਕੁਝ ਸਭ ਤੋਂ ਮਹਿੰਗੇ ਕੇਕ ਬਣਾਉਣ ਲਈ ਜਾਣੇ ਜਾਂਦੇ ਹਨ।
36 ਸਾਲਾਂ ਇਸ ਡਿਜ਼ਾਈਨ ਨੇ ਆਪਣੇ ਕੇਕ ਵਿਚ 120 ਕਿੱਲੋ ਦੇ ਇਸ ਕੇਕ ਨੂੰ ਅਰਬ ਦੇਸ਼ ਦੀ ਲਾੜੀ ਦੇ ਰੂਪ ਵਿਚ ਬਣਾਇਆ ਹੈ, ਜਿਸ ਵਿੱਚ 5 ਸਫ਼ੇਦ ਹੀਰੇ ਲੱਗੇ ਹੋਏ ਹਨ। ਇਨ੍ਹਾਂ ਵਿੱਚੋਂ ਹਰ ਇੱਕ ਹੀਰੇ ਦੀ ਕੀਮਤ 2 ਲੱਖ ਡਾਲਰ ਦੱਸੀ ਜਾ ਰਹੀ ਹੈ।
ਇਸ ਤੋਂ ਇਲਾਵਾ 50 ਕਿੱਲੋ ਫੋਨਡੈਂਟ ਤੇ 25 ਕਿੱਲੋ ਚੌਕਲੇਟ ਦੀ ਮਦਦ ਨਾਲ ਕੇਕ ਵਿਚ ਲਾੜੀ ਦਾ ਚਿਹਰਾ ਤੇ ਬੋਡੀ ਬਣਾਈ ਗਈ ਹੈ।
ਇਹ ਪ੍ਰਦਰਸ਼ਨੀ 10 ਫਰਵਰੀ ਤੱਕ ਚੱਲੇਗੀ। ਕੇਕ ਨੂੰ ਲੈ ਕੇ ਡੇਬੀ ਨੇ ਕਿਹਾ ਕਿ ਕੋਈ ਇਸ ਨੂੰ ਦੇਖ ਕੇ ਇਹ ਨਹੀਂ ਕਹਿ ਸਕਦਾ ਕਿ ਇਹ ਸਿਰਫ਼ ਇੱਕ ਕੇਕ ਹੈ, ਅਸਲ ਵਿਚ ਇਹ ਇੱਕ ਜਿੰਦਾ ਲਾੜੀ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਮੈਂ ਉਸ ਨੂੰ ਲੁਵਾ ਕਹਿੰਦਾ ਹਾਂ, ਇਹ ਇੱਕ ਅਰੇਬਿਕ ਸ਼ਬਦ ਹੈ, ਜਿਸ ਦਾ ਮਤਲਬ ਮੋਤੀ ਹੁੰਦਾ ਹੈ।