ਨਵੀਂ ਦਿੱਲੀ: ਇਕ ਬਚਾਈ ਗਈ (ਰੈਸਕਿਊ) ਮੁਰਗੀ ਦੇ ਇੱਕ ਅੰਡੇ ਤੋਂ ਆਨਲਾਈਨ 500 ਪਾਊਂਡ (50,000 ਰੁਪਏ) ਮਿਲ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਇਹ ਆਪਣੇ ਵਰਗੇ ਅਰਬਾਂ ਅੰਡਿਆਂ ਵਿੱਚੋਂ ਇੱਕ ਹੈ। ਦੱਸ ਦੇਈਏ ਕਿ ਬ੍ਰਿਟੇਨ ਦੇ ਇੱਕ ਪਰਿਵਾਰ ਨੇ ਆਪਣੇ ਘਰ 'ਚ ਇੱਕ ਬਿਲਕੁਲ ਗੋਲ ਅੰਡਾ ਦੇਖਿਆ ਅਤੇ ਹੈਰਾਨ ਰਹਿ ਗਏ। ਅੰਡੇ ਸਭ ਤੋਂ ਪਹਿਲਾਂ ਪਰਿਵਾਰ ਦੀ ਐਨਾਬੇਲ ਮਲਕਾਹੀ ਨੇ ਦੇਖੇ ਸਨ, ਜੋ ਪਿਛਲੇ 20 ਸਾਲਾਂ ਤੋਂ ਆਪਣੇ ਘਰ 'ਚ ਰੈਸਕਿਊ ਮੁਰਗੀਆਂ ਨੂੰ ਪਾਲ ਰਹੀ ਹੈ।
ਇਹ ਪਰਿਵਾਰ ਯੂਕੇ ਦੇ ਵੈਸਟ ਆਕਸਫੋਰਡਸ਼ਾਇਰ 'ਚ ਰਹਿੰਦਾ ਹੈ। ਐਨਾਬੇਲ ਦਾ ਪੰਛੀਆਂ ਨੂੰ ਬਚਾਉਣ ਦਾ ਜਨੂੰਨ ਆਪਣੇ ਬੱਚਿਆਂ ਅਤੇ ਪਰਿਵਾਰ 'ਚ ਵੀ ਆ ਗਿਆ ਹੈ। ਮੈਟਰੋ ਦੀ ਰਿਪੋਰਟ ਮੁਤਾਬਕ ਉਸ ਦਾ ਪਰਿਵਾਰ ਜ਼ਿਆਦਾ ਤੋਂ ਜ਼ਿਆਦਾ ਪੰਛੀਆਂ ਨੂੰ ਬਚਾਉਂਦਾ ਹੈ। ਉਨ੍ਹਾਂ ਨਵੇਂ ਰੈਸਕਿਊ ਪੰਛੀਆਂ ਵਿੱਚੋਂ ਇੱਕ ਦਾ ਨਾਂਅ ਟਵਿੰਸਕੀ ਹੈ, ਜਿਸ ਦਾ ਨਾਮ ਐਨਾਬੇਲ ਦੀਆਂ ਧੀਆਂ 'ਚੋਂ ਇਕ ਦੇ ਨਾਂਅ ਉੱਤੇ ਰੱਖਿਆ ਗਿਆ ਹੈ। ਇਹ ਉਹ ਪੰਛੀ ਹੈ, ਜਿਸ ਨੇ ਬਿਲਕੁਲ ਗੋਲ ਅੰਡਾ ਦਿੱਤਾ।
1 ਅਰਬ 'ਚ ਇੱਕ ਅੰਡਾ
ਇਸ ਖ਼ਾਸ ਗੋਲ ਅੰਡੇ ਨੂੰ ਲੱਭਣ ਤੋਂ ਬਾਅਦ ਐਨਾਬੇਲ ਨੇ ਗੂਗਲ 'ਤੇ ਸਰਚ ਕੀਤੀ ਅਤੇ ਪਾਇਆ ਕਿ ਅਜਿਹੇ ਅੰਡੇ ਦੀ ਸੰਭਾਵਨਾ '1 ਅਰਬ 'ਚ ਇੱਕ' ਹੈ। ਐਨਾਬੇਲ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਇੰਨਾ ਜ਼ਿਆਦਾ ਗੋਲ ਹੈ ਕਿ ਇਹ 'ਮੇਜ਼ 'ਤੇ ਸੰਗਮਰਮਰ ਵਾਂਗ ਲੁੜਕ ਕਰ ਸਕਦਾ ਹੈ। ਉਹ ਇਸ ਨੂੰ ਗੂਗਲ ਕਰ ਰਹੀ ਸੀ ਅਤੇ ਪਾਇਆ ਕਿ ਇਹ ਅਰਬਾਂ ਵਿੱਚੋਂ ਇੱਕ ਹੈ। ਇਹ ਸੱਚਮੁੱਚ ਅਜੀਬ ਹੈ। ਇਸ ਲਈ ਉਸ ਨੂੰ 2 ਵਾਰ ਜਾਂਚ ਕਰਨੀ ਪਈ। ਉਹ ਇਸ ਨੂੰ ਸੰਗਮਰਮਰ ਵਾਂਗ ਮੇਜ਼ ਉੱਤੇ ਰੋਲ ਕਰ ਸਕਦੀ ਹੈ।
ਹੁਣ ਵਿਕੇਗਾ ਆਨਲਾਈਨ
ਐਨਾਬੇਲ ਨੇ ਕਿਹਾ ਕਿ ਉਹ ਇਸ ਨੂੰ ਵੇਚਣਾ ਚਾਹੁੰਦੀ ਹੈ ਅਤੇ ਪਹਿਲਾਂ ਹੀ ਇਸ ਨੂੰ ਈਬੇ 'ਤੇ ਲਿਸਟ ਕਰ ਚੁੱਕੀ ਹੈ। ਕੁਝ ਲੋਕ ਪਹਿਲਾਂ ਹੀ ਇਸ ਦੇ ਲਈ 480 ਪਾਊਂਡ ਤੋਂ ਵੱਧ ਦੀ ਪੇਸ਼ਕਸ਼ ਕਰ ਚੁੱਕੇ ਹਨ। ਐਨਾਬੇਲ ਨੇ ਕਿਹਾ ਕਿ ਉਹ ਇਸ 'ਚ 100 ਪਾਊਂਡ ਹੋਰ ਵਾਧਾ ਕਰਨਾ ਚਾਹੁੰਦੀ ਹੈ।
20 ਸਾਲ ਤੋਂ ਪਾਲ ਰਹੀ ਹੈ ਮੁਰਗੀਆਂ
ਉਸ ਅਨੁਸਾਰ ਪਿਛਲੇ 20 ਸਾਲਾਂ ਤੋਂ ਉਹ ਮੁਰਗੀਆਂ ਪਾਲ ਰਹੀ ਹੈ, ਪਰ ਪਿਛਲੇ 3 ਸਾਲਾਂ 'ਚ ਇਨ੍ਹਾਂ 'ਚ ਲਗਾਤਾਰ ਵਾਧਾ ਹੋਇਆ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ 'ਚ ਸਾਲ 2018 ਵਿੱਚ ਕੁਈਨਜ਼ਲੈਂਡ 'ਚ 'ਸਟਾਕਮੈਨਸ ਐਗਜ਼' ਨਾਂਅ ਦੇ ਇੱਕ ਖੇਤ 'ਚ ਆਮ ਨਾਲੋਂ 3 ਗੁਣਾ ਵੱਡਾ ਅੰਡਾ ਮਿਲਿਆ ਸੀ, ਜਿਸ ਦੇ ਅੰਦਰ ਇੱਕ ਹੋਰ ਅੰਡਾ ਸੀ।