ਹਾਥੀ ਦੀ ਇਸ ਹਰਕਤ ਨੇ ਜੀਵ ਵਿਗੀਆਨੀਆਂ ਨੂੰ ਪਾਇਆ ਸੋਚੀਂ
ਡਬਲਿਊ.ਸੀ.ਐਸ. ਇੱਕ ਯੋਜਨਾ ਹੈ ਜਿਸ ਵਿੱਚ ਭਾਰਤ ਦੇ ਲੋਕਾਂ ਦੀ ਕੁਦਰਤ ਪ੍ਰਤੀ ਆਪਣੇ ਵਿਗਿਆਨਕ ਰੱਖਿਆ ਦੀਆਂ ਕੋਸ਼ਿਸ਼ਾਂ ਰਾਹੀਂ ਹਾ ਪੱਖੀ ਸੋਚ ਨੂੰ ਹੁਲਾਰਾ ਤੇ ਪੋਸ਼ਣ ਦਿੱਤਾ ਜਾਂਦਾ ਹੈ। ਪੂਰੇ ਭਾਰਤ ਤੇ ਇਸ ਤੋਂ ਬਾਅਦ ਏਸ਼ੀਆਈ ਹਾਥੀਆਂ ਦੀ ਰੱਖਿਆ ਤੇ ਚੁਨੌਤੀਆਂ ਵਿੱਚ ਇਹ ਮਹੱਤਵਪੂਰਨ ਭੂਮਿਕਾ ਪ੍ਰਦਾਨ ਕਰ ਰਿਹਾ ਹੈ।
ਡਬਲਿਊ.ਸੀ.ਐਸ. ਦੇ ਵਿਗਿਆਨੀ ਤੇ ਜੀਵ ਵਿਗਿਆਨੀ ਡਾ. ਵਰੁਣ ਗੋਸਵਾਮੀ ਨੇ ਕਿਹਾ ਕਿ ਹੋ ਸਕਦਾ ਹੈ ਹਾਥੀ ਲੱਕੜ ਦੀ ਸੁਆਹ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਸੀ।
ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਹਾਥੀ ਆਪਣੀ ਸੁੰਡ ਵਿੱਚ ਸੁਆਹ ਨੂੰ ਚੁੱਕ ਕੇ ਉਡਾ ਰਿਹਾ ਹੈ।
ਜੰਗਲ ਵਿੱਚੋਂ ਗੁਜ਼ਰਦਿਆਂ ਦੇਖਿਆ ਕਿ ਇੱਕ ਹਾਥੀ ਅਜੀਬੋ ਗ਼ਰੀਬ ਹਰਕਤ ਕਰ ਰਿਹਾ ਹੈ।
ਇਹ ਖੋਜ ਲੰਮਾ ਸਮਾਂ ਚੱਲਣ ਵਾਲੀ ਹੈ।
ਵਿਨੈ ਕੁਮਾਰ ਸਮੇਤ ਡਬਲਿਊ.ਸੀ.ਐਸ. ਦੇ ਫੀਲਡ ਸਟਾਫ ਭਾਰਤ ਵਿੱਚ ਨਗਰਹੌਲ ਨੈਸ਼ਨਲ ਪਾਰਕ ਵਿੱਚ ਕੈਮਰਾ ਲੋ ਕੇ ਬਘਿਆੜਾਂ ਤੇ ਉਨ੍ਹਾਂ ਦੇ ਸ਼ਿਕਾਰ ਦੀ ਖੋਜ ਵਿੱਚ ਲੱਗੇ ਹੋਏ ਸਨ ਕਿ ਇਹ ਵੀਡੀਓ ਰਿਕਾਰਡ ਕੀਤਾ ਗਿਆ।
ਜੰਗਲੀ ਜੀਵਾਂ ਦੀ ਰੱਖਿਆ ਲਈ ਭਾਰਤੀ ਸੁਸਾਇਟੀ ਦੇ ਸਹਾਇਕ ਨਿਰਦੇਸ਼ਕ ਵਿਨੈ ਕੁਮਾਰ ਨੇ ਇੱਕ ਹਾਥੀ ਦਾ ਵੀਡੀਓ ਬਣਾਇਆ ਹੈ। ਵੀਡੀਓ ਵਿੱਚ ਹਾਥੀ ਸੁਆਹ ਨੂੰ ਆਪਣੀ ਸੁੰਡ ਰਾਹੀਂ ਉਡਾਉਂਦਾ ਦਿੱਸ ਰਿਹਾ ਹੈ। ਇਸ ਦੌਰਾਨ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਹਾਥੀ ਮਸਤੀ ਵਿੱਚ ਆ ਕੇ ਝੂਮ ਰਿਹਾ ਹੋਵੇ।