ਖ਼ੁਦਕੁਸ਼ੀ ਲਈ 86ਵੀਂ ਮੰਜ਼ਲ ਤੋਂ ਛਾਲ! ਜਾਨ ਬਚੀ ਪਰ...
ਇਸ ਇਮਾਰਤ ਨੂੰ ‘ਸੁਸਾਈਡ ਪੁਆਇੰਟ’ ਵੀ ਕਿਹਾ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਜਦੋਂ ਇਹ ਇਮਾਰਤ ਬਣ ਰਹੀ ਸੀ ਤਾਂ 1931 ਵਿੱਚ ਬਣਦਿਆਂ-ਬਣਦਿਆਂ ਸਭ ਤੋਂ ਪਹਿਲਾਂ ਇੱਥੋਂ ਇੱਕ ਮਹਿਲਾ ਨੇ ਕੁੱਦ ਕੇ ਜਾਨ ਦਿੱਤੀ ਸੀ।
ਇਸ ਇਮਾਰਤ ਤੋਂ ਲਗਪਗ ਸੈਂਕੜੇ ਲੋਕ ਖ਼ੁਦਕੁਸ਼ੀ ਕਰ ਚੁੱਕੇ ਸਨ ਪਰ ਇਨ੍ਹਾਂ ਵਿੱਚੋਂ ਐਲਵਿਟਾ ਸਣੇ ਕੇਵਲ ਦੋ ਹੀ ਜਿਊਂਦੇ ਬਚੇ ਸਨ। ਐਲਵਿਟਾ ਦੇ ਚੂਲ਼ੇ ਦੀ ਹੱਡੀ ਟੁੱਟੀ ਸੀ ਪਰ ਸੁਰੱਖਿਆ ਗਾਰਡ ਨੇ ਉਸ ਨੂੰ ਬਚਾ ਲਿਆ ਸੀ।
ਇਹ ਇਮਾਰਤ ਨਿਊਯਾਰਕ ਸ਼ਹਿਰ ਦੇ ਮਿਡ ਟਾਊਨ ਮੈਨਹੱਟਨ ਵਿੱਚ ਸਥਿਤ ਹੈ ਜੋ 1,250 ਮੀਟਰ ਉੱਚੀ ਹੈ ਇਸ ਇਮਾਰਤ ਦੀਆਂ 102 ਮੰਜ਼ਿਲਾਂ ਹਨ।
ਇਹ ਮਾਮਲਾ ਹੁਣ ਦਾ ਨਹੀਂ, ਬਲਕਿ 2 ਦਸੰਬਰ, 1979 ਦਾ ਹੈ। 29 ਸਾਲ ਦੀ ਐਲਵਿਟਾ ਐਸਮੰਸ ਨੇ ਦੁਨੀਆ ਦੀ ਸਭਤੋਂ ਲੰਮੀ ਇਮਾਰਤ ਦਿ ਐਂਪਾਇਰ ਸਟੇਟ ਬਿਲਡਿੰਗ ਤੋਂ ਛਾਲ ਮਾਰ ਦਿੱਤੀ ਸੀ।
ਮਹਿਲਾ ਨੇ 86ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ। ਖ਼ੁਸ਼ਕਿਸਮਤੀ ਨਾਲ ਉਸ ਦੀ ਜਾਨ ਬਚ ਗਈ। ਹਾਲਾਂਕਿ ਖ਼ੁਦਕੁਸ਼ੀ ਕਰਨ ਵਾਲੇ ਬਹੁਤ ਘੱਟ ਲੋਕ ਹੁੰਦੇ ਹਨ ਜਿਨ੍ਹਾਂ ਦੀ ਜਾਨ ਬਚ ਪਾਉਂਦੀ ਹੈ।
ਕਹਿੰਦੇ ਹਨ ਰੱਬ ਜਿਸ ਦਾ ਸਾਥ ਦਿੰਦਾ ਹੈ ਉਸ ਦਾ ਕੋਈ ਵਾਲ ਹੀ ਵਿੰਗਾ ਨਹੀਂ ਕਰ ਸਕਦਾ। ਇੱਕ ਮਹਿਲਾ ਨਾਲ ਕੁਝ ਅਜਿਹਾ ਹੀ ਹੋਇਆ।