ਕੁਦਰਤ ਦਾ ਕਹਿਰ, ਤਸਵੀਰਾਂ ਦੀ ਜ਼ੁਬਾਨੀ
ਬਰਫਬਾਰੀ 'ਚ ਕਈ ਵਾਹਨ ਫਸੇ ਹੋਏ ਹਨ।
ਹਿਮਾਚਲ ਦੇ ਕਈ ਹਿੱਸਿਆਂ 'ਚ ਬਰਫ ਪੈ ਗਈ ਹੈ।
ਪੰਜਾਬ 'ਚ ਤੇਜ਼ ਬਾਰਸ਼ ਕਾਰਨ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਚੰਡੀਗੜ੍ਹ 'ਚ ਸੁਖਨਾ ਜ਼ੀਲ ਦੇ ਫਲੱਡ ਗੇਟ ਖੋਲ੍ਹੇ ਗਏ ਹਨ।
ਬੱਚਿਆਂ ਨੂੰ ਬਾਹਰ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ।
ਬੱਚਿਆਂ ਨਾਲ 400 ਅਧਿਆਪਕ ਤੇ ਹੋਰ ਕਰਮਚਾਰੀ ਫਸੇ ਹੋਏ ਹਨ।
ਹਿਮਾਚਲ ਚੰਬਾ-ਹੋਲੀ ਰਾਹ ਬੰਦ ਹੋਣ ਨਾਲ ਜ਼ਿਲ੍ਹਾ ਪੱਧਰੀ ਖੇਡ ਪ੍ਰਤੀਯੋਗਤਾ 'ਚ ਹਿੱਸਾ ਲੈਣ ਗਏ 800 ਬੱਚੇ ਚੰਬਾ ਦੇ ਸਰਕਾਰੀ ਸਕੂਲ 'ਚ ਫਸੇ ਹੋਏ ਹਨ।
ਕੁੱਲੀ 'ਚ ਏਅਰਫੋਰਸ ਨੇ 19 ਲੋਕਾਂ ਨੂੰ ਬਚਾਇਆ।
ਹਿਮਾਚਲ 'ਚ ਬਾਰਸ਼ ਕਾਰਨ 300 ਤੋਂ ਜ਼ਿਆਦਾ ਮਾਰਗ ਬੰਦ ਕੀਤੇ ਗਏ।
ਕਾਂਗੜਾ ਜ਼ਿਲ੍ਹੇ 'ਚ ਫੈਕਟਰੀ ਦੀ ਇਮਾਰਤ ਪਾਣੀ 'ਚ ਵਹਿਣ ਨਾਲ ਇਕ ਮੌਤ ਹੋਈ।
ਕੁੱਲੂ ਵਿੱਚ ਮਣੀਕਰਨ ਘਾਟੀ ਦੀ ਪਾਰਵਤੀ ਨਦੀ 'ਚ ਦੋ ਲੋਕ ਵਹਿ ਗਏ।
ਐਤਵਾਰ ਨੂੰ ਹਿਮਾਚਲ ਦੇ ਮਨਾਲੀ 'ਚ ਬਿਆਸ ਨਦੀ 'ਚ ਵਾਹਨ ਡਿਗਣ ਨਾਲ ਤਿੰਨ ਲੋਕ ਵਹਿ ਗਏ।
ਇਕੱਲੇ ਹਿਮਾਚਲ 'ਚ ਬਾਰਸ਼ ਕਾਰਨ ਸੋਮਵਾਰ 8 ਲੋਕ ਮਾਰੇ ਗਏ।
ਹਿਮਾਚਲ 'ਚ ਬਾਰਸ਼ ਤੇ ਜ਼ਮੀਨ ਖਿਸਕਣ ਕਾਰਨ ਕਈ ਰਸਤੇ ਬੰਦ ਕਰ ਦਿੱਤੇ ਗਏ।
ਭਾਰੀ ਬਾਰਸ਼ ਨਾਲ ਭਾਰਤ 'ਚ 11 ਲੋਕਾਂ ਦੀ ਮੌਤ ਹੋ ਗਈ। ਜੰਮੂ-ਕਸ਼ਮੀਰ, ਪੰਜਾਬ, ਹਿਮਾਚਲ ਤੇ ਯੂਪੀ 'ਚ ਮੀਂਹ ਨੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ।
ਉੱਤਰੀ ਭਾਰਤ 'ਚ ਬਾਰਸ਼ ਦਾ ਕਹਿਰ, ਹਿਮਾਚਲ 'ਚ ਵਧੀ ਠੰਢ, ਪੰਜਾਬ 'ਚ ਸਕੂਲ-ਕਾਲਜ ਬੰਦ।