ਦੁਨੀਆ ਦੇ ਸਭ ਤੋਂ ਵੱਡੇ ਜਾਨਵਰ, ਵੇਖੋ ਤਸਵੀਰਾਂ
ਸੈਨ ਫਰਾਂਸਿਸਕੋ, ਸੀਏ ਦੇ ਇੱਕ ਕੱਛੂਕੁੰਮੇ ਸੈਮੀ ਨੂੰ ਸਭ ਤੋਂ ਵਜ਼ਨੀ 115 ਪਾਊਂਡ ਦਾ ਹੋਣ ਲਈ ਖਿਤਾਬ ਮਿਲ ਚੁੱਕਾ ਹੈ। (ਤਸਵੀਰਾਂ- ਮਾਈਂਡਬਲੋਇੰਗ)
2010 ਵਿੱਚ ਇਸ ਖਰਗੋਸ਼ ਨੂੰ ਸਭ ਤੋਂ ਜ਼ਿਆਦਾ ਵਜ਼ਨੀ 55 ਪਾਊਂਡ ਹੋਣ ਲਈ ਦੋ ਵਾਰ ਗਿਨੀਜ਼ ਖਿਤਾਬ ਮਿਲ ਚੁੱਕਾ ਹੈ।
ਇੰਗਲੈਂਡ ਦੀ ਗੋਲਡੀ ਨਾਂ ਦੀ ਗੋਲਡ ਫਿਸ਼ ਨੂੰ ਸਭ ਤੋਂ ਲੰਮੀ ਹੋਣ ਦਾ ਖਿਤਾਬ ਮਿਲ ਚੁੱਕਾ ਹੈ। ਇਸ ਦੀ ਲੰਬਾਈ 15 ਇੰਚ, 5 ਇੰਚ ਚੌੜਾਈ ਤੇ 2 ਪਾਊਂਡ ਦਾ ਵਜ਼ਨ ਹੈ।
ਸਟੀਵ ਨਾਂ ਦੀ ਬਿੱਲੀ ਨੂੰ 48.5 ਇੰਚ ਵੱਡਾ ਹੋਣ ਦਾ ਖਿਤਾਬ ਮਿਲ ਚੁੱਕਾ ਹੈ। ਇਹ ਦੋ ਵਾਰ ਵਰਲਡ ਰਿਕਾਰਡ ਆਪਣੇ ਨਾਂ ਕਰ ਚੁੱਕੀ ਹੈ। ਪਹਿਲਾ ਸਭ ਤੋਂ ਲੰਮੀ ਘਰੇਲੂ ਬਿੱਲੀ ਤੇ ਦੂਜਾ ਬਿੱਲੀਆਂ ਵਿੱਚ ਸਭ ਤੋਂ ਲੰਮੀ ਪੂਛ ਹੋਣ ਲਈ।
ਉਲਰਾਕ ਨਾਂ ਦੀ ਬਿੱਲੀ ਨੂੰ ਦੁਨੀਆ ਦੀ ਸਭ ਤੋਂ ਵਜ਼ਨੀ 30 ਪਾਊਂਡ ਦੀ ਹੋਣ ਕਰਕੇ ਵਰਲਡ ਰਿਕਾਰਡ ਦਾ ਖਿਤਾਬ ਮਿਲ ਚੁੱਕਾ ਹੈ। ਇਹ ਨਾਰਵੇਜੀਅਨ ਜੰਗਲਾਂ ਵਿੱਚ ਪਾਈ ਜਾਂਦੀ ਹੈ। ਇਸ ਦਾ ਵਜ਼ਨ ਆਨ ਨਾਲੋਂ ਦੋ ਗੁਣਾ ਜ਼ਿਆਦਾ ਹੁੰਦਾ ਹੈ।
ਜ਼ੋਰਬਾ ਨਾਂ ਦਾ ਇੰਗਲਿਸ਼ ਮਾਸਟਿਫ ਕੁੱਤਾ ਲੰਡਨ ਤੋਂ ਹੈ। ਇਸ ਨੂੰ ਸਭ ਤੋਂ ਵਜ਼ਨੀ 343 ਪਾਊਂਡ ਦਾ ਹੋਣ ਲਈ ਗਿਨੀਜ਼ ਵਰਲਡ ਰਿਕਾਰਡ ਮਿਲ ਚੁੱਕਾ ਹੈ।
ਇਸ ਦੇ ਬਾਅਦ 2013 ਵਿੱਚ ਜ਼ੀਊਸ ਨਾਂ ਦੇ ਕੁੱਤੇ ਨੂੰ 44 ਇੰਚ ਲੰਮਾ ਹੋਣ ਕਾਰਨ ਗਿੰਨੀਜ਼ ਬੁੱਕ ਆਫ ਦ ਰਿਕਾਰਡਸ ਦਾ ਖ਼ਿਤਾਬ ਮਿਲਿਆ।
ਜੌਰਜ ਨਾਂ ਦੇ ਇਸ ਕੁੱਤੇ ਨੂੰ 2010 ਵਿੱਚ ਦੁਨੀਆ ਵਿੱਚ ਸਭ ਤੋਂ ਲੰਮਾ ਜੀਵਤ ਕੁੱਤਾ (43 ਇੰਚ) ਹੋਣ ਦਾ ਖ਼ਿਤਾਬ ਹਾਸਲ ਹੈ। ਇਹ ਟਸਕੋਨ ਐਰੀਜ਼ੋਨਾ ਤੋਂ ਹੈ ਤੇ ਦੋ ਰਿਕਾਰਡ ਆਪਣੇ ਨਾਂ ਕਰਵਾ ਚੁੱਕਾ ਹੈ।
ਦੁਨੀਆ ਵਿੱਚ ਕਈ ਅਜਿਹੇ ਰਿਕਾਰਡ ਹਨ ਜਿਨ੍ਹਾਂ ਨੂੰ ਸ਼ਾਇਦ ਹੁਣ ਤਕ ਕੋਈ ਨਹੀਂ ਤੋੜ ਪਾਇਆ। ਇਹ ਕੁਝ ਜਾਨਵਰ ਹਨ ਜਿਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਜਾਨਵਰ ਹੋਣ ਦਾ ਖ਼ਿਤਾਬ ਹਾਸਲ ਹੈ।