✕
  • ਹੋਮ

248 ਕਰੋੜ 'ਚ ਵਿਕੀ ਇਹ ਕੌਲੀ, ਜਾਣੋ ਅਸਲ ਰਾਜ਼

ਏਬੀਪੀ ਸਾਂਝਾ   |  06 Oct 2017 04:09 PM (IST)
1

2

ਉਸ ਨੇ ਫ਼ੋਨ ਉੱਤੇ ਬੋਲੀ ਲਾਈ। ਇਸ ਤੋਂ ਪਹਿਲਾ ਸਾਲ 2014 ਵਿੱਚ ਮਿੰਗ ਰਾਜਵੰਸ਼ ਦੌਰ ਦਾ ਇੱਕ ਸ਼ਰਾਬ ਦਾ ਪਿਆਲਾ 36 ਮਿਲੀਅਨ ਡਾਲਰ ਦੀ ਰਿਕਾਰਡ ਕੀਮਤ ਉੱਤੇ ਵਿਕਿਆ ਸੀ।

3

4

ਬੋਲੀ ਲਾਉਣ ਵਾਲੇ ਨੇ ਆਪਣੀ ਪਛਾਣ ਗੁਪਤ ਰੱਖੀ ਹੈ। ਔਕਸ਼ਨ ਹਾਊਸ ਦੇ ਸੋਥਬੇ ਨੇ ਦੱਸਿਆ ਕਿ ਇਹ ਦੁਰਲੱਭ ਚੀਨੀ ਬਰਤਣ 20 ਮਿੰਟ ਦੀ ਬੋਲੀ ਵਿੱਚ ਹੀ ਵਿਕ ਗਿਆ। ਕੁਝ ਲੋਕਾਂ ਨੇ ਫ਼ੋਨ ਉੱਤੇ ਵੀ ਬੋਲੀ ਲਾਈ। ਇਸ ਛੋਟੇ ਜਿਹੇ ਬਰਤਣ ਦਾ ਆਕਾਰ 13 ਸੈਂਟੀਮੀਟਰ ਦਾ ਹੈ ਤੇ ਇਹ ਨੀਲੇ ਹਰੇ ਰੰਗ ਦਾ ਹੈ।

5

ਕਟੋਰੀ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਇਸ ਦੀ ਸ਼ੁਰੂਆਤ 10.2 ਮਿਲੀਅਨ ਡਾਲਰ ਦੀ ਬੋਲੀ ਤੋਂ ਹੋਈ। ਨੀਲਾਮੀ ਜਿੱਤਣ ਵਾਲਾ ਖ਼ਰੀਦਦਾਰ ਆਕਸ਼ਨ ਰੂਮ ਵਿੱਚ ਮੌਜੂਦ ਨਹੀਂ ਸੀ।

6

ਚੰਡੀਗੜ੍ਹ: ਚੀਨ ਵਿੱਚ ਇੱਕ ਕਟੋਰੀ ਦੀ 248 ਕਰੋੜ ਰੁਪਏ (ਕਰੀਬ 38 ਮਿਲੀਅਨ ਡਾਲਰ) ਵਿੱਚ ਬੋਲੀ ਲੱਗੀ। ਇਹ ਕਟੋਰੀ ਚੀਨੀ ਮਿੱਟੀ ਤੋਂ ਬਣੀ ਕਰੀਬ ਇੱਕ ਹਜ਼ਾਰ ਸਾਲ ਪੁਰਾਣੀ ਹੈ। ਚੀਨ ਦੇ ਸਾਂਗ ਰਾਜਵੰਸ਼ ਦੌਰ ਦੀ ਇਹ ਕਟੋਰੀ ਦੀ ਮੰਗਲਵਾਰ ਨੂੰ ਨੀਲਾਮੀ ਲਾਈ ਸੀ।

  • ਹੋਮ
  • ਅਜ਼ਬ ਗਜ਼ਬ
  • 248 ਕਰੋੜ 'ਚ ਵਿਕੀ ਇਹ ਕੌਲੀ, ਜਾਣੋ ਅਸਲ ਰਾਜ਼
About us | Advertisement| Privacy policy
© Copyright@2026.ABP Network Private Limited. All rights reserved.