ਵੱਡੀ ਖੋਜ :ਪੁਲਾੜ ‘ਚ ਵੱਡੇ ਬਲੈਕ ਹੋਲ ਦੇ ਪੰਜ ਜੋੜੇ ਮਿਲੇ
ਬਲੈਕ ਹੋਲ ਦੇ ਜੋੜਿਆਂ ਦਾ ਪਤਾ ਨਾਸਾ ਦੇ ਚੰਦਰ ਐਕਸ ਰੇਅ ਲੈਬਾਰਟਰੀ, ਦਿ ਵਾਈਡ ਫੀਲਡ ਇਨਫਰਾਰੈਡ ਸਕਾਈ ਐਕਸਪਲੋਰਲ ਸਰਵੇ ਤੇ ਐਰੀਜ਼ੋਨਾ ਲਾਰਜ ਟੈਲੀਸਕੋਪ ਤੋਂ ਮਿਲੀਆਂ ਜਾਣਕਾਰੀਆਂ ਦੇ ਆਧਾਰ ‘ਤੇ ਲਾਇਆ ਗਿਆ। ਪੁਲਾੜ ‘ਚ ਬਲੈਕ ਹੋਲ ਜੋੜੇ ਦਾ ਬਣਨਾ ਕੁਝ ਅਕਾਸ਼ ਗੰਗਾਵਾਂ ਦੇ ਟਕਰਾ ਕੇ ਮਿਲਣ ਨਾਲ ਹੁੰਦਾ ਹੈ।
ਵਾਸ਼ਿੰਗਟਨ: ਪੁਲਾੜ ਵਿਗਿਆਨੀਆਂ ਨੇ ਅਕਾਸ਼ ਗੰਗਾਵਾਂ ਦੇ ਵਿਚਕਾਰ ਸੂਰਜ ਦੇ ਵਜ਼ਨ ਤੋਂ ਲੱਖ ਗੁਣਾ ਵਜ਼ਨੀ ਵੱਡੇ ਬਲੈਕ ਹੋਲ ਦੇ ਪੰਜ ਜੋੜਿਆਂ ਦਾ ਪਤਾ ਲਾਇਆ ਹੈ।
ਇਸ ਵਾਰ ਬਲੈਕ ਹੋਲ ਦੀ ਪਛਾਣ ਲਈ ਚਾਨਣ ਦੀਆਂ ਵੱਖ-ਵੱਖ ਵੇਵ ਲੈਂਥ (ਤਰੰਗ ਪੱਖ) ਨੂੰ ਮਾਪ ਸਕਣ ਵਾਲੇ ਟੈਲੀਸਕੋਪ ਦੀ ਮਦਦ ਲਈ ਗਈ। ਖੋਜ ‘ਚ ਸ਼ਾਮਲ ਮੁੱਖ ਵਿਗਿਆਨੀ ਸ਼ੋਬਿਤਾ ਸੱਤਿਆਪਾਲ ਨੇ ਕਿਹਾ ਕਿ ਇਕੱਲੇ ਬਲੈਕ ਹੋਲ ਪੁਲਾੜ ‘ਚ ਸੌਖਿਆਂ ਮਿਲ ਜਾਂਦੇ ਹਨ, ਪਰ ਇਨ੍ਹਾਂ ਦੇ ਜੋੜੇ ਲੱਭਣਾ ਮੁਸ਼ਕਲ ਕੰਮ ਹੈ।
ਇਸ ਖੋਜ ਵਿੱਚ ਭਾਰਤੀ ਮੂਲ ਦੀ ਇਕ ਪੁਲਾੜ ਵਿਗਿਆਨੀ ਵੀ ਸ਼ਾਮਲ ਸੀ। ਇਹ ਖੋਜ ਪੁਲਾੜ ਵਿੱਚ ਮਿਲੀਆਂ ਵੱਡੀਆਂ ਕਾਮਯਾਬੀਆਂ ‘ਚੋਂ ਇਕ ਹੈ, ਕਿਉਂਕਿ ਇਸ ਨਾਲ ਬਲੈਕ ਹੋਲ ਦੇ ਵਧਣ ਤੇ ਗੁਰੂਤਾਬਲ ਤਰੰਗਾਂ ਦੇ ਪੈਦਾ ਹੋਣ ਦੇ ਰਹੱਸ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਜਾ ਸਕੇਗਾ।
ਇਸ ਨਾਲ ਇਹ ਬਲੈਕ ਹੋਲ ਇਕ ਦੂਜੇ ਦੇ ਨੇੜੇ ਆ ਜਾਂਦੇ ਹਨ। ਇਸ ਤੋਂ ਪਹਿਲਾਂ ਵਿਕਸਤਿ ਹੋ ਰਹੇ ਬਲੈਕ ਹੋਲ ਦੇ ਕਰੀਬ 10 ਜੋੜਿਆਂ ਦਾ ਅੰਦਾਜ਼ਾ ਐਕਸ ਰੇਅ ਦਾ ਅਧਿਐਨ ਕਰਕੇ ਲਾਇਆ ਗਿਆ ਸੀ।