ਸੂਫੀ ਦਰਗਾਹ 'ਤੇ ਆਤਮਘਾਤੀ ਹਮਲੇ 'ਚ 18 ਦੀ ਮੌਤ
ਡਿਪਟੀ ਕਮਿਸ਼ਨਰ ਕੇ ਅਸਾਦੁੱਲਾ ਦਾ ਕਹਿਣਾ ਹੈ ਕਿ ਹਮਲੇ ਵਿਚ ਇਕ ਪੁਲਿਸ ਦੇ ਜਵਾਨ ਦੀ ਵੀ ਮੌਤ ਹੋ ਗਈ ਜਦੋਂ ਉਸ ਨੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਮ੍ਰਿਤਕਾਂ ਗਿਣਤੀ ਵਿਚ ਵਾਧਾ ਹੋ ਸਕਦਾ ਹੈ ਕਿਉਂਕਿ ਦਰਗਾਹ 'ਚ ਉਸ ਸਮੇਂ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ।
ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਸਰਫਰਾਜ਼ ਬੁਗਤੀ ਦਾ ਕਹਿਣਾ ਹੈ ਕਿ ਜਾਂਚ ਹਾਲੇ ਚੱਲ ਰਹੀ ਹੈ। ਹਾਲੇ ਤਕ ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਜਿਸ ਤਰੀਕੇ ਨਾਲ ਇਹ ਹਮਲਾ ਹੋਇਆ ਉਸ ਤੋਂ ਲੱਗ ਰਿਹਾ ਹੈ ਕਿ ਇਸ ਵਿਚ ਤਾਲਿਬਾਨ ਦਾ ਹੱਥ ਹੈ।
ਉਸ ਸਮੇਂ ਉਥੇ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ। ਹਮਲਾਵਰ ਨੇ ਝਾਲ ਮਾਗਸੀ ਜ਼ਿਲ੍ਹੇ 'ਚ ਸਥਿਤ ਫ਼ਤਿਹਪੁਰ ਦਰਗਾਹ 'ਚ ਵੜਨ ਦੀ ਵੀ ਕੋਸ਼ਿਸ਼ ਕੀਤੀ। ਜਦੋਂ ਉਸ ਨੂੰ ਮੇਨ ਗੇਟ 'ਤੇ ਰੋਕਿਆ ਗਿਆ ਤਾਂ ਉਸ ਨੇ ਖ਼ੁਦ ਨੂੰ ਉੱਡਾ ਲਿਆ।
ਬਲੋਚਿਸਤਾਨ ਸੂਬੇ 'ਚ ਸਥਿਤ ਸੂਫੀ ਦਰਗਾਹ 'ਚ ਹੋਏ ਹਮਲੇ 'ਚ 18 ਲੋਕਾਂ ਦੀ ਮੌਤ ਹੋ ਗਈ ਜਦਕਿ 24 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਦਰਗਾਹ 'ਚ ਇਕ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਉੱਡਾ ਲਿਆ।