‘ਰੌਕ ਐਂਡ ਰੋਲ’ ਗੀਤ ਦੇ ਗਾਇਕ ਟੌਮ ਪੈਟੀ ਨਹੀਂ ਰਹੇ...
ਜੌਹਨ ਮੇਅਰ, ਸ਼ੇਰਿਲ ਕ੍ਰੋਅ, ਪੌਲ ਸਟੇਨਲੇਅ, ਰਿੰਗੋ ਸਟਾਰ, ਪੌਲ ਮੈਕਕਾਰਟਨੀ ਸਟੀਫਨ ਕਿੰਗ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਹੈ।
Download ABP Live App and Watch All Latest Videos
View In Appਉਨ੍ਹਾਂ ਬੌਬ ਡਾਈਲਾਨ ਵਰਗੇ ਮਹਾਨ ਕਲਾਕਾਰਾਂ ਨਾਲ ਵੀ ਕੰਮ ਕੀਤਾ। ਉਨ੍ਹਾਂ ਦੀ ਮੌਤ ‘ਤੇ ਡਾਈਲਾਨ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਕ ਚੰਗਾ ਕਲਾਕਾਰ ਦੁਨੀਆ ਤੋਂ ਵਿਦਾ ਹੋ ਗਿਆ ਹੈ।
ਉਨ੍ਹਾਂ ਜਦੋਂ 1964 ‘ਚ ਐਡ ਸੁਲੀਵੈਨ ਸ਼ੋਅ ਦੌਰਾਨ ਬੀਟਲਜ਼ ਨੂੰ ਦੇਖਿਆ ਤਾਂ ਤੈਅ ਕਰ ਲਿਆ ਸੀ ਕਿ ਉਹ ਆਪਣਾ ਬੈਂਡ ਬਣਾਉਣਗੇ। ਪੈਟੀ ਨੇ ਪਹਿਲਾ ਬੈਂਡ ਮਡਕਰੱਚ 20 ਸਾਲ ਦੀ ਉਮਰ ਵਿੱਚ ਬਣਾਇਆ ਸੀ। 1975 ਵਿੱਚ ਜਦੋਂ ਬੈਂਡ ਭੰਗ ਹੋ ਗਿਆ ਤਾਂ ਉਨ੍ਹਾਂ ਮਾਈਕ ਕੈਂਪਬੈਲ, ਬੇਨਮੋਟ ਟੈਂਟ, ਰੋਨ ਬਲੇਅਰ ਅਤੇ ਸਟੈਨ ਲਿੰਚ ਨਾਲ ਮਿਲ ਕੇ ‘ਹਾਰਟਬਰੇਕਰਜ਼’ ਗਰੁੱਪ ਬਣਾਇਆ।
ਟੌਮ ਪੈਟੀ ਦਾ ਜਨਮ 20 ਅਕਤੂਬਰ 1950 ਵਿੱਚ ਗੇਨਜ਼ਵਿਲੇ, ਫੋਲਰਿਡਾ ਵਿੱਚ ਹੋਇਆ ਸੀ। ਉਹ ਜਦੋਂ 10 ਸਾਲ ਦੀ ਉਮਰ ‘ਚ ਐਲਵਿਸ ਪ੍ਰੈਸਲੇ ਨਾਲ ਮਿਲੇ ਤਾਂ ਉਹ ਸੰਗੀਤ ਦੇ ਦੀਵਾਨੇ ਹੋ ਗਏ ਸਨ।
ਲਾਸ ਏਂਜਲ- ਉਘੇ ਰੌਕ ਐਂਡ ਰੋਲ ਹਾਲ ਆਫ ਫੇਮ ਦੇ ਗਾਇਕ ਟੌਮ ਪੈਟੀ (66) ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ।
ਪੀਪਲ ਮੈਗਜ਼ੀਨ ਦੇ ਮੁਤਾਬਕ ਉਸ ਦੇ ਮੈਨੇਜਰ ਨੇ ਗਾਇਕ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੈਟੀ ਨੂੰ ਕੱਲ੍ਹ ਸਵੇਰੇ ਮਲਿਬੂ ਵਾਲੇ ਘਰ ਵਿੱਚ ਦੌਰਾ ਪਿਆ, ਜਿਸ ਪਿੱਛੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਅੱਠ ਵਜ ਕੇ 40 ਮਿੰਟਾਂ ‘ਤੇ ਆਖਰੀ ਸਾਹ ਲਏ।
- - - - - - - - - Advertisement - - - - - - - - -