ਆਂਗ ਸਾਨ ਸੂ ਕੀ ਤੋਂ ‘ਫ੍ਰੀਡਮ ਆਫ ਆਕਸਫੋਰਡ’ ਐਵਾਰਡ ਵਾਪਸ ਲੈ ਲਿਆ ਗਿਆ
ਉਹ ਆਪਣੇ ਪਰਿਵਾਰ ਨਾਲ ਪਾਰਕ ਟਾਊਨ ਵਿੱਚ ਰਹਿ ਚੁੱਕੀ ਹੈ। ਉਹ 1964-67 ਦੌਰਾਨ ਸੇਂਟ ਹਗ ਕਾਲਜ ਜਾ ਚੁੱਕੀ ਹੈ। ਹਗ ਕਾਲਜ ਆਪਣੇ ਪ੍ਰਵੇਸ਼ ਦੁਆਰ ਉੱਤੇ ਲੱਗੀ ਹੋਈ ਆਂਗ ਸਾਨ ਸੂ ਕੀ ਤਸਵੀਰ ਪਹਿਲਾਂ ਹੀ ਹਟਾ ਚੁੱਕਾ ਹੈ।
Download ABP Live App and Watch All Latest Videos
View In Appਸਿਟੀ ਕੌਂਸਲ ਹੁਣ 27 ਨਵੰਬਰ ਨੂੰ ਇਕ ਵਿਸ਼ੇਸ਼ ਬੈਠਕ ਕਰੇਗੀ, ਜਿਸ ਵਿੱਚ ਇਹ ਪੁਸ਼ਟੀ ਹੋਵੇਗੀ ਕਿ ਉਨ੍ਹਾਂ ਕੋਲੋਂ ਇਹ ਐਵਾਰਡ ਵਾਪਸ ਲੈ ਲਿਆ ਜਾਵੇ। ਨੋਬਲ ਇਨਾਮ ਜੇਤੂ ਆਂਗ ਸਾਨ ਸੂ ਕੀ ਦਾ ਸਿਟੀ ਆਫ ਆਕਸਫੋਰਡ ਦੇ ਨਾਲ ਡੂੰਘਾ ਸੰਬੰਧ ਹੈ।
ਵਰਨਣ ਯੋਗ ਹੈ ਕਿ ਆਂਗ ਸਾਨ ਸੂ ਕੀ ਅਪ੍ਰੈਲ 2016 ਤੋਂ ਮਿਆਂਮਾਰ ਦੀ ਸਟੇਟ ਕੌਂਸਲਰ ਹਨ। ਇਹ ਅਹੁਦਾ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਬਰਾਬਰ ਹੈ। ‘ਆਕਸਫੋਰਡ ਸਿਟੀ ਕੌਂਸਲ’ ਨੇ ਆਂਗ ਸਾਨ ਸੂ ਕੀ ਨੂੰ ਲੋਕਤੰਤਰ ਲਈ ਲੰਬਾ ਸੰਘਰਸ਼ ਕਰਨ ਪਿੱਛੋਂ 1997 ਵਿੱਚ ‘ਫ੍ਰੀਡਮ ਆਫ ਆਕਸਫੋਰਡ’ ਦਾ ਸਨਮਾਨ ਦਿੱਤਾ ਸੀ।
ਲੰਡਨ- ਰੋਹਿੰਗਿਆ ਮੁਸਲਮਾਨਾਂ ਦੀ ਸਮੱਸਿਆ ਕਾਰਨ ਮਿਆਂਮਾਰ ਦੀ ਸਿਆਸੀ ਲੀਡਰ ਆਂਗ ਸਾਨ ਸੂ ਕੀ ਨੂੰ ਦਿੱਤਾ ਹੋਇਆ ‘ਫ੍ਰੀਡਮ ਆਫ ਆਕਸਫੋਰਡ’ ਵਾਪਸ ਲੈ ਲਿਆ ਗਿਆ ਹੈ।
ਆਕਸਫੋਰਡ ਕੌਂਸਲ ਨੇ ਬੀਤੇ ਦਿਨੀਂ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਕਿ ਆਂਗ ਸਾਨ ਸੂ ਕੀ ਕੋਲ ਹੁਣ ਇਹ ਸਨਮਾਨ ਰਹਿਣਾ ਸਹੀ ਨਹੀਂ। ਕੌਂਸਲ ਦੇ ਆਗੂ ਬਾਬ ਪ੍ਰਾਈਸ ਨੇ ਸੂ ਕੀ ਕੋਲੋਂ ‘ਫ੍ਰੀਡਮ ਆਫ ਆਕਸਫੋਰਡ’ ਵਾਪਸ ਲੈਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਭਾਵੇਂ ਇਹ ਸਥਾਨਕ ਪ੍ਰਸ਼ਾਸਨ ਲਈ ‘ਅਣਕਿਆਸਾ ਕਦਮ’ ਹੈ।
- - - - - - - - - Advertisement - - - - - - - - -