ਮੇਥੀ ਦੇ ਭੁਲੇਖੇ ਬਣਾ ਲਈ ਗਾਂਝੇ ਦੀ ਸਬਜ਼ੀ, ਪੂਰੇ ਪਰਿਵਾਰ ਦਾ ਹੋਇਆ ਇਹ ਹਾਲ
ਏਬੀਪੀ ਸਾਂਝਾ | 02 Jul 2020 03:18 PM (IST)
ਉੱਤਰ ਪ੍ਰਦੇਸ਼ ਦੇ ਕੰਨੋਜ ਤੋਂ ਇੱਕ ਬੇਹੱਦ ਦਿਲਚਸਪ ਗੱਲ ਸਾਹਮਣੇ ਆਈ ਹੈ। ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਕੰਨੋਜ: ਉੱਤਰ ਪ੍ਰਦੇਸ਼ ਦੇ ਕੰਨੋਜ ਤੋਂ ਇੱਕ ਬੇਹੱਦ ਦਿਲਚਸਪ ਗੱਲ ਸਾਹਮਣੇ ਆਈ ਹੈ। ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਇੱਥੇ ਇੱਕ ਸਬਜ਼ੀ ਵੇਚਣ ਵਾਲੇ ਨੇ ਇੱਕ ਪਰਿਵਾਰ ਨੂੰ ਮੇਥੀ ਦੀ ਜਗ੍ਹਾਂ ਗਾਂਝਾ ਦੇ ਦਿੱਤਾ। ਪਰਿਵਾਰ ਦੇ ਛੇ ਲੋਕਾਂ ਨੇ ਗਾਂਝੇ ਦੀ ਸਬਜ਼ੀ ਮੇਥੀ ਦੇ ਭੁਲੇਖੇ ਖਾ ਲਈ। ਇਸ ਤੋਂ ਬਾਅਦ ਪਰਿਵਾਰ ਦੇ ਛੇ ਮੈਂਬਰ ਬਿਮਾਰ ਪੈ ਗਏ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਪਤਾ ਨਹੀਂ ਲੱਗਾ ਕਿ ਉਹ ਗਾਂਝੇ ਦੀ ਸਬਜ਼ੀ ਖਾ ਰਹੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅਸੰਭਵ ਲੱਗਦਾ ਹੈ ਪਰ ਅਸੀਂ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸਬਜ਼ੀ ਵੇਚਣ ਵਾਲੇ ਕਿਸ਼ੋਰ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਹੈ।ਦਰਅਸਲ, ਪਰਿਵਾਰਕ ਮੈਂਬਰਾਂ ਨੇ 27 ਜੂਨ ਨੂੰ ਆਲੂਆਂ ਨਾਲ ਗਾਂਝੇ ਦੀ ਸਬਜ਼ੀ ਬਣਾ ਲਈ ਤੇ ਖਾ ਲਈ ਜਿਸ ਤੋਂ ਬਾਅਦ ਉਨ੍ਹਾਂ ਦਾ ਸਿਰ ਚੱਕਰ ਖਾਣ ਲੱਗਾ। ਕੁਝ ਦੇਰ ਬਾਅਦ ਉਹ ਬੇਹੋਸ਼ ਹੋ ਗਏ। ਹੁਣ ਸਾਰੇ ਮੈਂਬਰ ਠੀਕ ਹਨ। ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ