ਕਿਸਾਨ ਨੇ ਖਰੀਦੀ 1.3 ਕਰੋੜ ਦੀ ਜੈਗੂਆਰ XJ, ਸੋਨੇ ਦੇ ਵਰਕ ਵਾਲੀ ਵੰਡੀ ਮਠਿਆਈ
ਏਬੀਪੀ ਸਾਂਝਾ | 17 Sep 2018 03:45 PM (IST)
ਪੁਣੇ: ਮਹਿੰਗੀਆਂ ਗੱਡੀਆਂ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਕਿਸਾਨ ਨੇ ਵੀ ਜੈਗੂਆਰ XJ ਖਰੀਦੀ ਜਿਸ ਦੀ ਕੀਮਤ 1.30 ਕਰੋੜ ਰੁਪਏ ਹੈ। ਸੁਰੇਸ਼ ਨਾਂ ਦਾ ਇਹ ਕਿਸਾਨ ਗੱਡੀ ਖਰੀਦਣ ਕਰਕੇ ਤਾਂ ਭਾਵੇਂ ਘੱਟ ਜਾਣਿਆ ਜਾਂਦਾ ਪਰ ਗੱਡੀ ਖਰੀਦਣ ਬਾਅਦ ਉਸ ਦੇ ਜਸ਼ਨ ਕਰਕੇ ਸੁਰਖੀਆਂ ’ਚ ਬਣਿਆ ਹੋਇਆ ਹੈ। ਸੁਰੇਸ਼ ਨੇ ਗੱਡੀ ਖਰੀਦਣ ਦੀ ਖ਼ੁਸ਼ੀ ਵਿੱਚ ਸੋਨੇ ਦੇ ਵਰਕ ਵਾਲੀ ਮਠਿਆਈ ਵੰਡੀ। ਸੋਨੇ ਦੇ ਵਰਕ ਵਾਲੀ ਮਠਿਆਈ ਵੀ ਉਸ ਦੇ ਸਪੈਸ਼ਲ ਆਰਡਰ ’ਤੇ ਤਿਆਰ ਕੀਤੀ ਗਈ ਸੀ। ਮਿਠਾਈ ਦੀ ਕੀਮਤ ਸੱਤ ਹਜ਼ਾਰ ਰੁਪਏ ਪ੍ਰਤੀ ਕਿੱਲੋ ਹੈ। ਮਠਿਆਈ ਨੂੰ ਤਿਆਰ ਕਰਨ ਵਿੱਚ ਤਿੰਨ ਦਿਨ ਲੱਗੇ ਤੇ ਕੁੱਲ 21 ਹਜ਼ਾਰ ਰੁਪਏ ਦਾ ਖ਼ਰਚਾ ਆਇਆ। ਸੁਰੇਸ਼ ਦੇ ਮੁੰਡੇ ਦੀਪਕ ਪੋਕਲੇ ਨੇ ਇਸ ਅਨੋਖੇ ਜਸ਼ਨ ਬਾਰੇ ਕਿਹਾ ਕਿ ਉਹ ਜੈਗੁਆਰ ਦੀ ਲਗਜ਼ਰੀ ਕਾਰ ਦਾ ਜਸ਼ਨ ਸ਼ਾਹੀ ਅੰਦਾਜ਼ ਵਿੱਚ ਕਰਨਾ ਚਾਹੁੰਦੇ ਸੀ। ਉਹ ਚਾਹੁੰਦੇ ਸੀ ਕਿ ਜਸ਼ਨ ਵਿੱਚ ਗੱਡੀ ਦੇ ਪੱਧਰ ਦਾ ਹੋਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਸੋਨੇ ਦੇ ਵਰਕ ਵਾਲੀ ਮਠਿਆਈ ਤਿਆਰ ਕਰਵਾਈ। ਦੀਪਕ ਨੇ ਦੱਸਿਆ ਕਿ ਇਸ ਆਈਡੀਆ ਬਾਰੇ ਉਨ੍ਹਾਂ ਨੂੰ ਟੀਵੀ ’ਤੇ ਆ ਰਹੀ ਖ਼ਬਰ ਤੋਂ ਮਿਲਿਆ। ਉਨ੍ਹਾਂ ਨੂੰ ਇਸ ਖਬਰ ਤੋਂ ਕਾਫੀ ਪ੍ਰੇਰਣਾ ਮਿਲੀ ਸੀ। ਰੱਖੜੀ ’ਤੇ ਰਾਜਸਥਾਨ ਵਿੱਚ ਇੱਕ ਭਰਾ ਨੇ ਆਪਣੇ ਭਰਾ ਨੂੰ ਸੋਨੇ ਦੇ ਵਰਕ ਵਾਲਾ ਪੇੜਾ ਪੇਸ਼ ਕੀਤਾ ਸੀ।