ਨਵੀਂ ਦਿੱਲੀ: ਵਨਪਲੱਸ ਸਮਾਰਟਫੋਨ ਬਾਜ਼ਾਰ 'ਚ ਬਿਹਤਰੀਨ ਪ੍ਰਦਰਸ਼ਨ ਕਰਨ ਤੋਂ ਬਾਅਦ ਸਮਾਰਟ ਟੀਵੀ ਦੇ ਬਾਜ਼ਾਰ 'ਚ ਕਦਮ ਰੱਖੇਗਾ। ਕੰਪਨੀ ਨੇ ਇੱਕ ਬਲੌਗਸਪੌਟ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਵਨਪਲੱਸ ਫਾਊਂਡਰ ਤੇ ਸੀਈਓ ਪਿੱਟ ਲਾਓ ਇਸ ਨਵੇਂ ਡਿਵੀਜ਼ਨ ਨੂੰ ਹੈੱਡ ਕਰਨਗੇ।
ਲਾਓ ਨੇ ਕਿਹਾ ਕਿ ਵਨਪਲੱਸ ਆਪਣੀ ਕੋਸ਼ਿਸ਼ ਨੂੰ ਅੱਗੇ ਵਧਾ ਰਿਹਾ ਹੈ ਜਿੱਥੇ ਉਹ ਕਨੈਕਟਡ ਹਿਊਮਨ ਐਕਸਪੀਰੀਅੰਸ ਨੂੰ ਬਣਾਏਗਾ। ਪਲਾਨ ਮੁਤਾਬਕ ਕੰਪਨੀ ਆਪਣੇ ਸਮਾਰਟਫੋਨ ਫਾਰਮੂਲਾ ਨੂੰ ਵੀ ਟੀਵੀ 'ਚ ਵਰਤੇਗੀ। ਲਾਓ ਮੁਤਾਬਕ ਸਮਾਰਟ ਟੀਵੀ 'ਚ ਸ਼ੋਅ ਤੇ ਮੂਵੀਜ਼ ਤੋਂ ਇਲਾਵਾ ਕਾਫੀ ਕੁਝ ਰਹੇਗਾ। ਪੋਸਟ 'ਚ ਟੀਵੀ ਦੇ ਫੀਚਰਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ। ਲਾਓ ਨੇ ਕਿਹਾ ਕਿ ਆਉਣ ਵਾਲੇ ਪੰਜ ਸਾਲਾਂ 'ਚ ਵਨਪਲੱਸ ਦੇ ਸਫਰ 'ਚ ਇਹ ਸਾਡਾ ਅਹਿਮ ਕਦਮ ਸਾਬਤ ਹੋਵੇਗਾ।
ਜ਼ਿਕਰਯੋਗ ਹੈ ਕਿ ਵਨਪਲੱਸ ਸਾਲ 2013 'ਚ ਸਥਾਪਤ ਕੀਤਾ ਗਿਆ ਸੀ। ਹੁਣ ਤੱਕ ਕੰਪਨੀ 8 ਸਮਾਰਟਫੋਨ ਲਾਂਚ ਕਰ ਚੁੱਕੀ ਹੈ। ਕੰਪਨੀ ਨੇ ਇਸ ਦੇ ਨਾਲ ਬੁਲੇਟ ਵਾਇਰਲੈਸ ਹੈਡਫੋਨਸ ਵੀ ਲਾਂਚ ਕੀਤੇ। ਲਾਓ ਨੇ ਦੱਸਿਆ ਕਿ ਦੁਨੀਆ ਭਰ 'ਚ ਵਨਪਲੱਸ ਕਮਿਊਨਿਟੀ ਦੇ ਕੁੱਲ 5 ਮਿਲੀਅਨਸ ਤੋਂ ਜ਼ਿਆਦਾ ਮੈਂਬਰ ਹਨ।