ਚੰਡੀਗੜ੍ਹ: ਰੇਜ਼ਰ ਨੇ ਆਪਣੇ ਨਵੇਂ ਪ੍ਰੋਡਕਟ ਲਈ ਮੀਡੀਆ ਇਨਵਾਈਟ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਸ ਫੋਨ ਨੂੰ ਸੈਕੰਡ ਜੈਨਰੇਸ਼ਨ ਰੇਜ਼ਰ ਫੋਨ ਕਿਹਾ ਜਾ ਰਿਹਾ ਹੈ। ਲਾਂਚ ਇਵੈਂਟ 10 ਅਕਤੂਬਰ ਨੂੰ ਕੈਲੀਫੋਰਨੀਆ ਦੇ ਹਾਲੀਵੁੱਡ ਹੈੱਡਕਵਾਰਟਰ ਵਿੱਚ ਕੀਤਾ ਜਾਏਗਾ। ਪਿਛਲੇ ਸਾਲ ਵਾਂਗ ਰੇਜ਼ਰ ਦੇ CEO ਮਿਨ ਲਿਆਮ ਇਵੈਂਟ ਹੋਸਟ ਕਰਨਗੇ। ਫਿਲਹਾਲ ਰੇਜ਼ਰ ਫੋਨ ’ਤੇ ਕੋਈ ਆਫਰ ਜਾਂ ਡਿਸਕਾਊਂਟ ਨਹੀਂ ਦੇ ਰਿਹਾ। ਇਨਵਾਈਟ ਵਿੱਚ ਫਲੈਗਸ਼ਿਪ ਗੇਮਿੰਗ ਦਿਖਾਈ ਗਈ ਹੈ। ਸਮਾਰਟਫੋਨ ਨੂੰ ਹਰੀ ਲਾਈਨ ਦੇ ਰੂਪ ’ਚ ਦਿਖਾਇਆ ਗਿਆ ਹੈ।
ਇਸੇ ਹਫ਼ਤੇ ਐਂਡ੍ਰੌਇਡ ਹੈੱਡਲਾਈਨਜ਼ ਨੇ ਫੋਨ ਦੇ ਲੀਕਸ ਸਬੰਧੀ ਖ਼ੁਲਾਸਾ ਕੀਤਾ ਸੀ ਜਿਸ ਨੂੰ ਰੇਜ਼ਰ ਫੋਨ 2 ਹੀ ਦੱਸਿਆ ਜਾ ਰਿਹਾ ਹੈ। ਇਸ ਫੋਨ ਵਿੱਚ ਵੀ ਔਰੀਜਨਲ ਮਾਡਲ ਵਰਗਾ ਡਿਜ਼ਾਈਨ ਦਿੱਤਾ ਜਾਏਗਾ। ਸਪੈਸੀਫਿਕੇਸ਼ਨਜ਼ ਦੇ ਮਾਮਲੇ ’ਚ ਫੋਨ ’ਚ 16:9 ਆਸਪੈਕਟ ਰੇਸ਼ੋ ਦਿੱਤੀ ਜਾਏਗੀ ਤੇ ਡੂਅਲ ਫਰੰਟ ਫੇਸਿੰਗ ਸਪੀਕਰ ਗ੍ਰਿਲਸ ਲੇਅਆਊਟ ਦੀ ਸੁਵਿਧਾ ਵੀ ਹੋਏਗੀ। ਇਸ ਤੋਂ ਇਲਾਵਾ ਰੇਜ਼ਰ ਫੋਨ 2 ਵਿੱਚ 120Hz ਦੀ ਡਿਸਪਲੇਅ, ਸਨੈਪਡਰੈਗਨ 845 ਪ੍ਰੋਸੈਸਰ, 8 GB ਰੈਮ, 4000mAh ਦੀ ਬੈਟਰੀ ਤੇ 512 GB ਦੀ ਇੰਟਰਨਲ ਸਟੋਰੇਜ ਦਿੱਤੀ ਜਾਏਗੀ।
ਰੇਜ਼ਰ ਫੋਨ 1 ਦੀ ਗੱਲ ਕੀਤੀ ਜਾਏ ਤਾਂ ਇਹ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਲਾਂਚ ਹੋਇਆ ਸੀ। ਓਰੀਜਨਲ ਰੇਜ਼ਰ ਫੋਨ ਨੂੰ ਨੈਕਸਟਬਿਟ ਨੇ ਬਣਾਇਆ ਸੀ ਜੋ ਇੱਕ ਅਜਿਹਾ ਕੰਪਨੀ ਹੈ ਜੋ ਕਲਾਊਡ ਫੋਕਸਡ ਸਮਾਰਟਫੋਨ ’ਤੇ ਕੰਮ ਕਰਦੀ ਹੈ, ਜਿਸਨੂੰ ਰੌਬਿਨ ਕਿਹਾ ਜਾਂਦਾ ਹੈ। ਇਸ ਨੂੰ ਰੇਜ਼ਰ ਨੂੰ ਵੇਚਿਆ ਜਾਂਦਾ ਹੈ। ਰੇਜ਼ਰ ਫੋਨ 2 ਨੂੰ ਗੂਗਲ ਦੇ ਹਾਈ ਪ੍ਰੋਫਾਈਲ ਪਿਕਸਲ 3 ਲਾਂਚ ਇਵੈਂਟ ਤੋਂ ਬਾਅਦ ਲਾਂਚ ਕੀਤਾ ਜਾਏਗਾ।