ਮਹਿਲਾ ਦੇ ਪਰਸ 'ਚ Samsung Galaxy Note 9 ਨੂੰ ਲੱਗੀ ਅੱਗ, ਸੜ ਕੇ ਸੁਆਹ
ਏਬੀਪੀ ਸਾਂਝਾ
Updated at:
16 Sep 2018 06:46 PM (IST)
NEXT
PREV
ਨਵੀਂ ਦਿੱਲੀ: ਸੈਮਸੰਗ ਦੇ CEO ਡੀਜੇ ਕੋਹ ਨੇ ਜਦੋਂ Samsung Galaxy Note 9 ਫੋਨ ਲਾਂਚ ਕੀਤਾ ਸੀ ਤਾਂ ਕਿਹਾ ਸੀ ਕਿ ਇਹ ਫੋਨ ਹੁਣ ਤਕ ਦੀ ਸਭ ਤੋਂ ਸੁਰੱਖਿਅਤ ਫੋਨ ਹੈ। ਹੁਣ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮਹਿਲਾ ਦੇ ਪਰਸ ਵਿੱਚ ਪਏ ਇਸ ਫੋਨ ਨੂੰ ਅਚਾਨਕ ਅੱਗ ਲੱਗ ਗਈ ਤੇ ਫੋਨ ਫਟ ਗਿਆ।
ਮਹਿਲਾ ਲਾਂਗ ਟਾਪੂ ਨਿਊਯਾਰਕ ਦੀ ਰਹਿਣ ਵਾਲੀ ਹੈ। ਉਸ ਨੇ ਸੈਮਸੰਗ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਸ ਵਿੱਚ ਉਸ ਨੇ ਫੋਨ ਨੂੰ ਅੱਗ ਲੱਗਣ ਤੇ ਫਟਣ ਦੀ ਗੱਲ ਕਹੀ ਹੈ। ਰੀਅਲ ਸਟੇਟ ਏਜੰਟ ਡਿਯਨੇ ਚੁੰਗ ਨੇ 3 ਸਤੰਬਰ ਦੀ ਵਾਰਦਾਤ ਦੱਸੀ ਜਦੋਂ ਉਹ ਲਿਫਟ ’ਚ ਜਾ ਰਹੀ ਸੀ ਤੇ ਉਸਦੇ ਫੋਨ ਨੂੰ ਅੱਗ ਲੱਗ ਗਈ।
ਚੁੰਗ ਨੇ ਦੱਸਿਆ ਕਿ ਫੋਨ ਜ਼ਿਆਦਾ ਗਰਮ ਹੋਣ ਲੱਗਾ ਸੀ। ਮਹਿਲਾ ਨੇ ਇਹ ਦੇਖ ਕੇ ਫੋਨ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਤੇ ਉਸ ਨੂੰ ਆਪਣੇ ਪਰਸ ਵਿੱਚ ਰੱਖ ਦਿੱਤਾ। ਇਸ ਤੋਂ ਬਾਅਦ ਉਸ ਨੇ ਕਿਸੇ ਚੀਜ਼ ਦੇ ਜਲਣ ਦੀ ਆਵਾਜ਼ ਸੁਣੀ ਤੇ ਪਰਸ ਵਿੱਚੋਂ ਅਚਾਨਕ ਧੂੰਆਂ ਨਿਕਲਣ ਲੱਗਾ। ਇਸ ਤੋਂ ਡਰ ਕੇ ਉਸ ਨੇ ਆਪਣਾ ਬੈਗ ਪਰ੍ਹਾਂ ਸੁੱਟ ਦਿੱਤਾ ਤੇ ਸਾਮਾਨ ਬਾਹਰ ਕੱਢਣ ਲੱਗੀ। ਇਸ ਚੱਕਰ ਵਿੱਚ ਉਸ ਦੀ ਉਂਗਲ ਸੜ ਗਈ। ਜ਼ਿਕਰਯੋਗ ਹੈ ਕਿ ਇਸ ਗੱਲ ਦਾ ਖ਼ੁਲਾਸਾ ‘ਨਿਊਯਾਰਕ ਪੋਸਟ’ ਨੇ ਕੀਤਾ ਹੈ।
ਚੁੰਗ ਨੇ ਦੱਸਿਆ ਕਿ ਪਰਸ ਨੂੰ ਸੁੱਟਣ ਬਾਅਦ ਵੀ ਫੋਨ ਉਵੇਂ ਦਾ ਉਵੇਂ ਜਲ ਰਿਹਾ ਸੀ। ਇਸ ਤੋਂ ਬਾਅਦ ਇੱਕ ਵਿਅਕਤੀ ਨੇ ਉਸ ’ਤੇ ਕੱਪੜਾ ਸੁੱਟਿਆ ਤੇ ਅੱਗ ਬੁਝਾਈ। ਚੁੰਗ ਨੇ ਸਵੀਨਜ਼ ਸੁਪਰੀਮ ਕੋਰਟ ਵਿੱਚ ਲਾਅਸੂਟ ਫਾਈਲ ਕਰ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸੈਮਸੰਗ ਨੂੰ ਹੁਣ ਸਾਮਰਟਫੋਨ ਬਣਾਉਣੇ ਬੰਦ ਕਰ ਦੇਣੇ ਚਾਹੀਦੇ ਹਨ।
ਇਸ ਫੋਨ ਨੂੰ ਕੁਝ ਦਿਨ ਪਹਿਲਾਂ ਹੀ ਲਾਂਚ ਕੀਤਾ ਗਿਆ ਸੀ। ਜਿਸ ਬੈਟਰੀ ਵਿੱਚ ਧਮਾਕਾ ਹੋਇਆ ਹੈ, ਉਹ 4000mAh ਦੀ ਹੈ। ਇਸ ਫੋਨ ਨੂੰ ਸਾਲ ਦਾ ਸਭਤੋਂ ਵੱਡਾ ਫਲੈਗਸ਼ਿਪ ਫੋਨ ਕਿਹਾ ਜਾ ਰਿਹਾ ਸੀ। ਕੰਪਨੀ ਨੇ ਦਾਅਵਾ ਕੀਤਾ ਸੀ ਕਿ ਫੋਨ ਦੀ ਬੈਟਰੀ ਕਮਾਲ ਦੀ ਹੈ ਤੇ ਕਾਫੀ ਸੁਰੱਖਿਅਤ ਵੀ ਹੈ। ਇਸ ਮਾਮਲੇ ਸਬੰਧੀ ਸੈਮਸੰਗ ਦਾ ਅਜੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ।

- - - - - - - - - Advertisement - - - - - - - - -