ਕੁੜੀ ਦਾ ਆਪਣੀ ਗੁੱਡੀ ਨਾਲ ਵੱਖਰਾ ਰਿਸ਼ਤਾ, ਹਸਪਤਾਲ ‘ਚ ਨਾਲ ਹੀ ਚੱਲ ਰਿਹਾ ਗੁੱਡੀ ਦਾ ਇਲਾਜ
ਦੁਨੀਆ ‘ਚ ਕਈ ਤਰ੍ਹਾਂ ਦੇ ਰਿਸ਼ਤੇ ਹਨ ਜਿਨ੍ਹਾਂ ‘ਚ ਕਿਸੇ ਨਾ ਕਿਸੇ ਵਸਤੂ ਜਾਂ ਕਿਸੇ ਵੀ ਇਨਸਾਨ ਨਾਲ ਸਾਡਾ ਵੱਖਰਾ ਹੀ ਰਿਸ਼ਤਾ ਬਣ ਜਾਂਦਾ ਹੈ। ਕੁਝ ਅਜਿਹਾ ਹੀ ਵੱਖਰਾ ਰਿਸ਼ਤਾ ਇੱਕ 11 ਮਹੀਨੇ ਦੀ ਮਾਸੂਮ ਬੱਚੀ ਦਾ ਆਪਣੀ ਗੁੱਡੀ ਨਾਲ ਵੀ ਹੈ।
ਦੋਵਾਂ ਪੈਰਾ ਨੂੰ ਪੱਟੀ ਨਾਲ ਲਟਕਾਇਆ ਗਿਆ ਹੈ ਤਾਂ ਜੋ ਫਰੈਕਚਰ ਨੂੰ ਸਹੀ ਤਰ੍ਹਾਂ ਜੋੜਿਆ ਜਾ ਸਕੇ। ਇਸੇ ਤਰ੍ਹਾਂ ਬੱਚੀ ਦੀ ਗੁੱਡੀ ਨਾਲ ਵੀ ਕੀਤਾ ਗਿਆ ਹੈ। ਬੱਚੀ ਨੂੰ ਹਸਪਤਾਲ ‘ਚ ਸਭ ‘ਗੁੱਡੀ ਵਾਲੀ ਬੱਚੀ’ ਕਹਿ ਕੇ ਬੁਲਾਉਂਦੇ ਹਨ।
ਡਾਕਟਰ ਪਹਿਲਾਂ ਗੁੱਡੀ ਦੇ ਇੰਜੈਕਸ਼ਨ ਲਾਉਂਦੇ ਹਨ ਤੇ ਉਸ ਨੂੰ ਦਵਾਈ ਦਿੰਦੇ ਹਨ ਤੇ ਬਾਅਦ ‘ਚ ਬੱਚੀ ਖੁਸ਼ੀ-ਖੁਸ਼ੀ ਉਨ੍ਹਾਂ ਦੀ ਗੱਲ ਮੰਨ ਲੈਂਦੀ ਹੈ। ਬੱਚੀ ਦਾ ਅਸਲ ਨਾਂ ਜਿਕਰਾ ਹੈ ਤੇ ਉਸ ਦੇ ਇਲਾਜ਼ ਲਈ ਉਸ ਨੂੰ ਹਸਪਤਾਲ ‘ਚ ਭਰਤੀ ਕਰਨਾ ਜ਼ਰੂਰੀ ਸੀ। ਇਸ ਲਈ ਡਾਕਟਰਾਂ ਨੇ ਬੱਚੀ ਨਾਲ ਗੁੱਡੀ ਨੂੰ ਵੀ ਥਾਂ ਦਿੱਤੀ।
ਜਿਕਰਾ ਦੀ ਮਾਂ ਦਾ ਕਹਿਣਾ ਹੈ ਕਿ ਇਹ ਗੁੱਡੀ ਜਿਕਰਾ ਨੂੰ ਉਸ ਦੀ ਨਾਨੀ ਨੇ ਦਿੱਤੀ ਸੀ। ਘਰ ‘ਚ ਵੀ ਕੁਝ ਵੀ ਖਾਣ-ਪੀਣ ਨੂੰ ਪਹਿਲਾਂ ਗੁੱਡੀਆਂ ਨੂੰ ਦੇਣਾ ਪੈਂਦਾ ਹੈ ਤੇ ਬਾਅਦ ‘ਚ ਜਿਕਰਾ ਖਾਂਦੀ ਹੈ।
ਜੀ ਹਾਂ, ਪਹਿਲਾਂ ਗੁੱਡੀ ਨੂੰ ਪਲਾਸਟਰ ਚੜ੍ਹਾਇਆ ਜਾਂਦਾ ਹੈ, ਉਸ ਤੋਂ ਬਾਅਦ ਬੱਚੀ ਨੇ ਆਪਣਾ ਇਲਾਜ ਕਰਵਾਇਆ। ਡਾਕਟਰ ਵੀ 11 ਮਹੀਨੇ ਦੀ ਇਸ ਬੱਚੀ ਦਾ ਆਪਣੀ ਗੁੱਡੀ ਨਾਲ ਪਿਆਰ ਵੇਖ ਕੇ ਹੈਰਾਨ ਹਨ।
ਦੋਵੇਂ ਹਸਪਤਾਲ ‘ਚ ਹਨ। ਡਾਕਟਰਾਂ ਨੇ ਇੱਕ ਹੀ ਬੈੱਡ ‘ਤੇ ਬੱਚੀ ਤੇ ਉਸ ਦੀ ਗੁੱਡੀ ਦੇ ਪੈਰਾਂ ‘ਤੇ ਪਲਾਸਟਰ ਚੜ੍ਹਾਇਆ ਹੋਇਆ ਹੈ। ਲੋਕਨਾਇਕ ਹਸਪਤਾਲ ‘ਚ ਹੱਡੀ ਰੋਗ ਬਲਾਕ ਦੇ 16 ਨੰਬਰ ਬੈੱਡ ‘ਤੇ ਬੱਚੀ ਦੇ ਦੋਵਾਂ ਪੈਰਾਂ ‘ਤੇ ਚੂਲੇ ਤਕ ਪੱਟੀ ਬੰਨ੍ਹੀ ਹੈ।