ਕਰਤਾਰਪੁਰ ਕੌਰੀਡੋਰ ਬਾਰੇ ਤਾਜ਼ਾ ਰਿਪੋਰਟ, ਭਾਰਤ ਵਾਲੇ ਪਾਸੇ 70% ਕੰਮ ਪੂਰਾ
Download ABP Live App and Watch All Latest Videos
View In Appਇਸ ਕੋਰੀਡੋਰ ਦੇ ਖੁੱਲ੍ਹਣ ਦੀ ਆਸ ਲਗਾਈ ਬੈਠੀ ਸਿੱਖ ਸੰਗਤ ਦੇ ਮਨ ਵਿੱਚ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਵੱਡਾ ਉਤਸ਼ਾਹ ਹੈ।
ਇਸੇ ਜਗ੍ਹਾ ਤੋਂ ਜੇਕਰ ਪਾਕਿਸਤਾਨ ਵਾਲੇ ਪਾਸੇ ਝਾਤ ਮਾਰੀ ਜਾਵੇ ਤਾਂ ਉਧਰ ਵੀ ਕੰਮ ਤੇਜ਼ੀ ਨਾਲ ਹੁੰਦਾ ਦਿਖਾਈ ਦਿੰਦਾ ਹੈ ਅਤੇ ਪਾਕਿਸਤਾਨ ਵਾਲੇ ਪਾਸੇ ਮਸ਼ੀਨਾਂ ਉਸੇ ਤਰ੍ਹਾਂ ਦੌੜਦੀਆਂ ਨਜ਼ਰ ਆਉਂਦੀਆਂ ਹਨ ਜਿਵੇਂ ਕਿ ਭਾਰਤ ਵਾਲੇ ਪਾਸੇ।
ਜੇਕਰ ਅਧਿਕਾਰੀਆਂ ਦੀ ਮੰਨੀਏ ਤਾਂ ਭਾਰਤ ਵਾਲੇ ਪਾਸੇ 70 ਫ਼ੀਸਦੀ ਦੇ ਕਰੀਬ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਤੈਅ ਸਮੇਂ ਤੇ ਇਹ ਪੂਰੀ ਦਾ ਨਿਰਮਾਣ ਦਾ ਕੰਮ ਮੁਕੰਮਲ ਹੋ ਜਾਵੇਗਾ।
ਗੁਰਦਾਸਪੁਰ: ਭਾਰਤ ਤੇ ਪਾਕਿਸਤਾਨ ਦਰਮਿਆਨ ਉਸਾਰੇ ਜਾ ਰਹੇ ਕਰਤਾਰਪੁਰ ਕੌਰੀਡੋਰ ਦਾ ਕੰਮ ਦੋਵਾਂ ਦੇਸ਼ਾਂ ਦੀ ਜ਼ਮੀਨ ਉੱਪਰ ਤੇਜ਼ੀ ਨਾਲ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ। ਆਸ ਕੀਤੀ ਜਾ ਸਕਦੀ ਹੈ ਇਹ ਇਹ ਕੌਰੀਡੋਰ ਸਮੇਂ ਸਿਰ ਮੁਕੰਮਲ ਹੋ ਕੇ ਖੁੱਲ੍ਹ ਜਾਵੇਗਾ। ਬੀਤੇ ਦਿਨੀਂ ਲਾਂਘੇ ਦਾ ਕੰਮ ਠੱਪ ਰਿਹਾ, ਪਰ ਹੁਣ ਕੰਮ ਮੁੜ ਤੋਂ ਸ਼ੁਰੂ ਹੋ ਗਿਆ ਹੈ।
ਦੂਜੇ ਪਾਸੇ ਆਈਸੀਪੀ ਦੇ ਪਹਿਲੇ ਫੇਜ਼ ਦਾ ਕੰਮ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੈ ਇਸ ਦੇ ਨਾਲ ਹੀ ਪਾਰਕਿੰਗ ਅਤੇ ਹੋਰ ਦਫ਼ਤਰ ਬਣਨਗੇ। ਆਈਸੀਪੀ ਤੇ ਪਾਰਕਿੰਗ ਵਾਲੇ ਸਥਾਨ ਤੇ ਪਿੱਲਰ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਉੱਪਰ ਬਣਿਆ ਬਣਾਇਆ ਢਾਂਚਾ ਲਿਆ ਕੇ ਫਿੱਟ ਕਰ ਦਿੱਤਾ ਜਾਵੇਗਾ।
ਇਸ ਇਤਿਹਾਸਕ ਕੌਰੀਡੋਰ ਦੇ ਨਾਲ ਜੁੜਨ ਵਾਲੀ ਸੜਕ ਉੱਪਰ ਭਰਤ ਪੈਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਤੋਂ ਬਾਅਦ ਪੱਥਰ ਅਤੇ ਲੁੱਕ ਜਾਂ ਕੰਕਰੀਟ ਵਿਛਾਈ ਜਾਵੇਗੀ।
'ਏਬੀਪੀ ਸਾਂਝਾ' ਦੀ ਟੀਮ ਨੇ ਗਰਾਊਂਡ ਜ਼ੀਰੋ ਤੋਂ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਕੇ ਭਾਰਤ ਵਾਲੇ ਪਾਸੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਤਾਂ ਦੇਖਣ ਵਿੱਚ ਆਇਆ ਕਿ ਭਾਰਤ ਵਾਲੇ ਪਾਸੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਇਸ ਲਾਂਘੇ ਰਾਹੀਂ ਸੰਗਤਾਂ ਪਾਕਿਸਤਾਨ ਵਾਲੇ ਪਾਸੇ ਪੰਜਾਬ ਸੂਬੇ ਦੇ ਨਾਰੋਵਾਲ ਜ਼ਿਲ੍ਹੇ 'ਚ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ।
- - - - - - - - - Advertisement - - - - - - - - -