ਬਠਿੰਡਾ 'ਚ ਡੇਂਗੂ ਤੇ ਮਲੇਰੀਆ ਦਾ ਕਹਿਰ, ਹਸਪਤਾਲਾਂ 'ਚ ਨਹੀਂ ਕੋਈ ਪ੍ਰਬੰਧ
ਉਨ੍ਹਾਂ ਕਿਹਾ ਕਿ ਜੇ ਘਰ ਵਿੱਚ ਖਾਲੀ ਗਲਾਸ ਪਿਆ ਹੈ ਤਾਂ ਉਸ 'ਚ ਮੌਜੂਦ ਥੋੜ੍ਹੇ ਬਹੁਤ ਪਾਣੀ ਵਿੱਚ ਵੀ ਲਾਰਵਾ ਮਿਲ ਸਕਦਾ ਹੈ।
ਬਠਿੰਡਾ ਸਿਵਲ ਹਸਪਤਾਲ ਦੇ ਡਾਕਟਰ ਉਮੇਸ਼ ਗੁਪਤਾ ਨੇ ਦੱਸਿਆ ਕਿ ਹੁਣ ਤਕ ਸਭ ਤੋਂ ਜ਼ਿਆਦਾ ਮਲੇਰੀਆ ਦੇ ਕੇਸ ਬਠਿੰਡਾ ਦੇ ਪਿੰਡ ਬਲੇਵਾਲੀ ਵਿੱਚ ਮਿਲੇ ਹਨ। ਉੱਥੇ 9 ਮਰੀਜ਼ ਪਾਏ ਗਏ ਹਨ।
ਬਠਿੰਡਾ ਦੇ ਮਾਡਲ ਟਾਊਨ ਵਿੱਚ 2 ਕੇਸ ਆਏ ਹਨ ਤੇ ਬਾਕੀ ਦੇ ਕੇਸ ਨਿੱਜੀ ਹਸਪਤਾਲ ਵਿੱਚ ਆਏ ਹਨ। ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦਾ ਕੁੱਲ 14 ਦਿਨਾਂ ਦਾ ਇਲਾਜ ਹੈ ਜੋ ਉਸ ਨੂੰ ਪੂਰਾ ਕਰਦੇ ਹਨ ਤਾਂ ਕਿ ਅੱਗੇ ਜਾ ਕੇ ਫਿਰ ਮਲੇਰੀਆ ਨਾ ਹੋਏ। ਇਸ ਕੰਮ ਲਈ ਉਨ੍ਹਾਂ ਟੀਮਾਂ ਬਣਾਈਆਂ ਹੋਈਆਂ ਹਨ।
ਬਠਿੰਡਾ: ਸਥਾਨਕ ਸਿਹਤ ਵਿਭਾਗ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਜ਼ਿਲ੍ਹੇ ਵਿੱਚ ਡੇਂਗੂ ਦੇ ਕੁੱਲ 13 ਤੇ ਮਲੇਰੀਆ ਦੇ 47 ਮਰੀਜ਼ ਸਾਹਮਣੇ ਆਏ ਹਨ।
ਉਨ੍ਹਾਂ ਦੱਸਿਆ ਕਿ ਘਰਾਂ ਵਿੱਚੋਂ ਜ਼ਿਆਦਾ ਲਾਰਵਾ ਮਿਲ ਰਿਹਾ ਹੈ। ਸ਼ਹਿਰ ਦੇ ਕੁੱਲ 606 ਘਰਾਂ ਵਿੱਚ ਲਾਰਵਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਚਲਾਨ ਕੱਟਣ ਦਾ ਕੰਮ ਨਗਰ ਨਿਗਮ ਦਾ ਹੈ, ਉਹ ਮੁਫਤ ਇਲਾਜ ਕਰ ਸਕਦੇ ਹਨ। ਹਾਲਾਂਕਿ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਜਾਣਕਾਰੀ ਵਿੱਚ ਕਮੀ ਹੋ ਸਕਦੀ ਹੈ।