ਵੈਸੇ ਤੁਸੀਂ ਅੱਜ ਤੱਕ ਆਸਮਾਨ ਵਿੱਚੋਂ ਮੀਂਹ ਦੇ ਨਾਲ ਗੜੇ ਪੈਂਦੇ ਵੇਖੇ ਹੋਣਗੇ ਜਾਂ ਫਿਰ ਇਸ ਤੋਂ ਵੱਧ ਐਸਿਡ ਰੇਨ ਬਾਰੇ ਸੁਣਿਆ ਹੋਣਾ ਹੈ। ਅੱਜ ਅਸੀਂ ਤੁਹਾਨੂੰ ਅਸਮਾਨ ਤੋਂ ਮਛਲੀਆਂ ਦੇ ਮੀਂਹ ਹੋਣ ਬਾਰੇ ਦੱਸਣ ਜਾ ਰਹੇ ਹਾਂ। ਇਹ ਅਜਿਹਾ ਦੇਸ਼ ਹੈ ਜਿੱਥੇ ਪਿਛਲੇ 100 ਸਾਲਾਂ ਤੋਂ ਹੀ ਮਛਲੀਆਂ ਦਾ ਮੀਂਹ ਪੈ ਰਿਹਾ ਹੈ। ਇਹ ਕਿਸੇ ਫਿਲਮ ਦੀ ਸਕ੍ਰਿਪਟ ਨਹੀਂ ਸਗੋਂ ਹੈਰਾਨ ਕਰ ਦੇਣ ਵਾਲੀ ਸੱਚਾਈ ਹੈ ਜਿਸ ਨੂੰ ਇੱਥੋਂ ਦੇ ਕੁਝ ਲੋਕ ਚਮਤਕਾਰ 'ਤੇ ਕੁਝ ਲੋਕ ਸਾਇੰਸ ਦਾ ਰੂਪ ਮੰਨਦੇ ਹਨ। ਅੱਗੇ ਦੀਆਂ ਸਲਾਈਡਸ ਵਿੱਚ ਜਾਣੋ ਕੀ ਹੈ ਪੂਰਾ ਮਾਮਲਾ? ਜੀ ਹਾਂ! ਯਕੀਨ ਮੰਨੋ ਮਛਲੀਆਂ ਦੇ ਮੀਂਹ ਵਾਲੇ ਇਸ ਦੇਸ਼ ਬਾਰੇ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਵੇਗਾ, ਜਿੱਥੇ ਇਸ ਇਸ ਤਰ੍ਹਾਂ ਅਸਮਾਨ ਤੋਂ ਮਛਲੀਆਂ ਡਿਗਦੀਆਂ ਹਨ।
ਮੈਕਸੀਕੋ ਨੇੜੇ ਇੱਕ ਛੋਟਾ ਜਿਹਾ ਦੇਸ਼ ਹੈ। ਇਸ ਦੇਸ਼ ਨੂੰ ਲੋਕ ਹੌਂਡੂਰਾਸ ਦੇ ਨਾਮ ਨਾਲ ਜਾਣਦੇ ਹਨ। ਇਸ ਦੇਸ਼ ਵਿੱਚ ਲਗਭਗ ਪਿਛਲੇ ਸੋ ਸਾਲਾਂ ਤੋਂ ਮਛਲੀਆਂ ਦਾ ਮੀਂਹ ਪੈ ਰਿਹਾ ਹੈ। ਸੜਕਾਂ 'ਤੇ ਮਛਲੀਆਂ ਦੇ ਭੰਡਾਰ ਲੱਗ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਜਦੋਂ ਮਛਲੀਆਂ ਅਸਮਾਨ ਤੋਂ ਡਿੱਗਦੀਆਂ ਹਨ ਤਾਂ ਇਹ ਨਜ਼ਾਰਾ ਬਹੁਤ ਹੀ ਜ਼ਬਰਦਸਤ ਹੁੰਦਾ ਹੈ।