ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਇਕ ਛੋਟੇ ਸਮੁੰਦਰੀ ਕੰਢੇ 'ਤੇ ਵਸੇ ਪਿੰਡ ਉੱਪਦਾ 'ਚ ਇਕ ਅਨੌਖੀ ਘਟਨਾ ਸਾਹਮਣੇ ਆਈ ਹੈ। ਉੱਪਦਾ ਵਿੱਚ ਚੱਕਰਵਾਤੀ ਤੂਫਾਨ ਦੇ ਰੁਕਣ ਤੋਂ ਬਾਅਦ ਲੋਕਾਂ ਦੀ ਕਿਸਮਤ ਚਮਕ ਗਈ। ਚੱਕਰਵਾਤ ਤੂਫ਼ਾਨ ਦੇ ਵੀਰਵਾਰ ਦੀ ਰਾਤ ਗੁਜ਼ਰ ਜਾਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਲੋਕਾਂ ਨੂੰ ਸਮੁੰਦਰੀ ਕੰਢੇ 'ਤੇ ਛੋਟੇ ਮਣਕਿਆਂ ਵਰਗੇ ਸੋਨੇ ਦੇ ਟੁਕੜੇ ਮਿਲੇ ਹਨ, ਜੋ ਕਿ ਸ਼ੁੱਧ ਸੋਨੇ ਦੇ ਹਨ।
ਹੁਣ ਲੋਕ ਹੈਰਾਨ ਹਨ ਕਿ ਇਹ ਟੁਕੜੇ ਕਿੱਥੋਂ ਆਏ। ਸੈਂਕੜੇ ਲੋਕ ਆਪਣੀ ਕਿਸਮਤ ਨੂੰ ਪਰਖਣ ਲਈ ਚੱਕਰਵਾਤ ਦਾ ਸਾਹਮਣਾ ਕਰ ਰਹੇ ਉੱਪਦਾ ਵੱਲ ਭੱਜੇ ਅਤੇ ਸੋਨੇ ਦੀ ਭਾਲ ਕਰਨ ਲੱਗੇ।ਸਥਾਨਕ ਲੋਕਾਂ ਨੇ ਅਖਬਾਰ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ ਕਿ ਲਗਭਗ 50 ਲੋਕਾਂ ਨੇ ਤਕਰੀਬਨ 3500 ਰੁਪਏ ਦਾ ਸੋਨਾ ਮਿਲਿਆ ਸੀ ਅਤੇ ਇਸ ਦੌਰਾਨ ਬਹੁਤ ਸਾਰੇ ਲੋਕ ਸੋਨੇ ਦੀ ਭਾਲ ਦੀ ਉਮੀਦ ਨਾਲ ਹਰ ਲਹਿਰ ਨਾਲ ਆਈ ਰੇਤ ਨੂੰ ਛਾਣਦੇ ਹੋਏ ਵੇਖੇ ਗਏ।
ਉੱਪਦਾ ਵਿੱਚ ਸਮੁੰਦਰੀ ਕੰਢੇ 'ਤੇ ਸੋਨੇ ਦੇ ਟੁਕੜਿਆਂ ਦੇ ਮਿਲਣ ਦਾ ਕੀ ਕਾਰਨ ਹੈ, ਇਹ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਹੈ। ਹਾਲਾਂਕਿ, ਸਥਾਨਕ ਪੁਲਿਸ ਨੇ ਕਿਹਾ ਕਿ ਸਮੁੰਦਰੀ ਫਟਣ ਦੇ ਪ੍ਰਭਾਵ ਹੇਠ ਮੰਦਰਾਂ ਦੇ ਟੁੱਟਣ ਦੀਆਂ ਦੋ ਹਾਲੀਆ ਘਟਨਾਵਾਂ ਵਾਪਰੀਆਂ ਸੀ ਅਤੇ ਹਾਲ ਹੀ ਦੇ ਦਿਨਾਂ ਵਿੱਚ ਸਮੁੰਦਰੀ ਲਹਿਰਾਂ ਦੇ ਪ੍ਰਭਾਵ ਹੇਠ ਕਈ ਘਰ ਵੀ ਢਹਿ ਗਏ ਹਨ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਪਿਛਲੇ ਦੋ ਦਹਾਕਿਆਂ ਵਿੱਚ ਲਗਭਗ 150 ਏਕੜ ਜ਼ਮੀਨ ਸਮੁੰਦਰੀ ਵਹਾਅ ਵਿੱਚ ਚਲੀ ਗਈ ਹੈ।