ਇਟਲੀ ਦੇ ਇੱਕ ਲਗਜ਼ਰੀ ਬ੍ਰਾਂਡ ਨੇ ਦੁਨੀਆ ਦਾ ਸਭ ਤੋਂ ਮਹਿੰਗਾ ਬੈਗ ਡਿਜ਼ਾਈਨ ਕੀਤਾ ਹੈ ਕੰਪਨੀ ਨੇ ਹਾਲ ਹੀ ਵਿੱਚ ਇਹ ਬੈਗ ਲਾਂਚ ਕੀਤਾ ਹੈ। ਇਸ ਬੈਗ ਦੀ ਕੀਮਤ 53 ਕਰੋੜ ਰੁਪਏ ਹੈ। ਦੱਸ ਦਈਏ ਕਿ ਖਾਸ ਗੱਲ ਇਹ ਹੈ ਕਿ ਇਸ ਬੈਗ ਨੂੰ ਸਮੁੰਦਰ ਬਚਾਉਣ ਲਈ ਜਾਗਰੂਕਤਾ ਮੁਹਿੰਮ ਤਹਿਤ ਤਿਆਰ ਕੀਤਾ ਗਿਆ ਹੈ।

ਦਰਅਸਲ, ਲਗਜ਼ਰੀ ਇਟਾਲੀਅਨ ਬ੍ਰਾਂਡ ਬੋਰੀਨੀ ਮਿਲਨੇਸੀ ਨੇ 6 ਮਿਲੀਅਨ ਯੂਰੋ (ਲਗਪਗ 53 ਕਰੋੜ ਰੁਪਏ) ਦੀ ਲਾਗਤ ਨਾਲ ਬਣੇ ਦੁਨੀਆ ਦਾ ਸਭ ਤੋਂ ਮਹਿੰਗਾ ਬੈਗ ਲਾਂਚ ਕੀਤਾ ਹੈ। ਇਸ ਚਮਕਦਾਰ ਲੁੱਕ ਵਾਲੇ ਬੈਗ ਵਿਚ 130 ਕੈਰਟ ਦੇ ਹੀਰੇ ਅਤੇ 10 ਚਿੱਟੇ ਸੋਨੇ ਦੀਆਂ ਤਿਤਲੀਆਂ ਲਗਾਈਆ ਗਈਆਂ ਹਨ। ਇਹ ਬੈਗ ਸਮੁੰਦਰੀ ਪ੍ਰਦੂਸ਼ਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਤਿਆਰ ਕੀਤੇ ਗਏ ਹਨ।



ਕੰਪਨੀ ਵਲੋਂ ਇੰਸਟਾਗ੍ਰਾਮ 'ਤੇ ਜਾਰੀ ਇੱਕ ਬਿਆਨ ਮੁਤਾਬਕ ਕੰਪਨੀ ਨੇ ਕਿਹਾ ਕਿ ਸਾਨੂੰ ਸਮੁੰਦਰ ਦੀ ਰੱਖਿਆ ਅਤੇ ਜਾਗਰੂਕਤਾ ਵਧਾਉਣ ਲਈ ਆਪਣੇ ਬੈਗਾਂ ਨੂੰ ਲਾਂਚ ਕਰਨ 'ਤੇ ਮਾਣ ਹੈ। ਇਹ 6 ਮਿਲੀਅਨ ਯੂਰੋ ਦਾ ਬੈਗ ਹੈ। ਕੰਪਨੀ ਨੇ ਅੱਗੇ ਲਿਖਿਆ ਹੈ ਕਿ ਇਸਦੀ ਆਮਦਨੀ ਚੋਂ 800 ਹਜ਼ਾਰ ਯੂਰੋ ਸਮੁੰਦਰ ਨੂੰ ਸਾਫ ਕਰਨ ਲਈ ਦਾਨ ਕੀਤੇ ਜਾਣਗੇ।

ਇਸ ਬੈਗ ਦੀ ਖੂਬਸੂਰਤੀ ਇੱਕ ਇੰਸਟਾਗ੍ਰਾਮ ਪੋਸਟ ਵਿਚ ਇੱਕ ਵੀਡੀਓ ਦੇ ਜ਼ਰੀਏ ਦਿਖਾਈ ਗਈ ਹੈ। ਹਲਕੇ ਨੀਲੇ ਲੱਗਣ ਵਾਲੇ ਇਸ ਬੈਗ ਵਿਚ ਸੋਨੇ ਦੀਆਂ ਤਿਤਲੀਆਂ ਵੀ ਹਨ, ਜੋ ਦੇਖਣ ਵਿਚ ਬਹੁਤ ਸੁੰਦਰ ਲੱਗ ਰਹੀਆਂ ਹਨ। ਇਸ ਤੋਂ ਇਲਾਵਾ ਇਸ ਬੈਗ ਨੂੰ ਬੰਦ ਕਰਨ ਲਈ ਹੁੱਕ ਵੀ ਲਗਾਇਆ ਗਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904