ਕਰਨਾਲ ਪੁਲਿਸ ਅਤੇ ਵਣ ਵਿਭਾਗ ਨੇ ਕੁੰਜਪੁਰਾ ਨੇੜੇ ਇੱਕ ਗੋਦਾਮ ਚੋਂ ਲੱਖਾਂ ਰੁਪਏ ਦੀ ਲੱਕੜ ਬਰਾਮਦ ਕੀਤੀ ਹੈ। ਹਾਸਲ ਜਾਣਕਾਰੀ ਮੁਤਾਬਕ ਲੱਕੜ ਦੀ ਤਸਕਰੀ ਯਮੁਨਾਨਗਰ ਹਿਮਾਚਲ ਬਾਰਡਰ ਦੇ ਜੰਗਲਾਂ ਚੋਂ ਕੀਤੀ ਗਈ। ਇਸ ਮਾਮਲੇ 'ਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਜਿਸ ਨੂੰ ਗ੍ਰਿਫਤਾਰੀ ਮਗਰੋਂ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਹੁਣ ਉਸ ਨੂੰ ਰਿਮਾਂਡ 'ਤੇ ਲਿਆ ਜਾਵੇਗਾ।
ਦੱਸ ਦਈਏ ਕਿ ਇੱਕ ਗੁਪਤ ਜਾਣਕਾਰੀ ਦੇ ਅਧਾਰ 'ਤੇ ਕਰਨਾਲ ਪੁਲਿਸ ਦੀ ਜਾਸੂਸ ਸ਼ਾਖਾ, ਜੰਗਲਾਤ ਵਿਭਾਗ ਨੇ ਇੱਕ ਗੋਦਾਮ 'ਤੇ ਛਾਪਾ ਮਾਰਿਆ। ਯਮੁਨਾਨਗਰ ਦੇ ਪਿੰਡ ਕੋਟ ਮੁੱਕੜ ਪੁਰ ਵਿਖੇ ਰਹਿਣ ਵਾਲੇ ਇੱਕ ਲੱਕੜ ਦੇ ਸਮੱਗਲਰ ਨੇ ਕਰਨਾਲ ਦੇ ਕੁੰਜਪੁਰਾ ਨੇੜੇ ਇੱਕ ਗੋਦਾਮ ਕਿਰਾਏ 'ਤੇ ਲਿਆ ਸੀ। ਜਿੱਥੇ ਉਹ ਲੱਕੜ ਦੀ ਤਕਸਰੀ ਕਰਦਾ ਸੀ। ਪੁਲਿਸ ਨੇ ਮੌਕੇ ਤੋਂ ਕਈ ਕੁਇੰਟਲ ਖੈਰ ਦੀ ਲੱਕੜ ਬਰਾਮਦ ਕੀਤੀ। ਇਸ ਲੜਕੀ ਤੋਂ ਪਾਨ ਦਾ ਕੱਥਾ ਬਣਾਇਆ ਜਾਂਦਾ ਹੈ ਤੇ ਇਹ ਲੜਕੀ ਮਹਿੰਗੀ ਹੁੰਦੀ ਹੈ।
ਕਰਨਾਲ ਪੁਲਿਸ ਦੇ ਡਿਟੈਕਟਿਵ ਸਟਾਫ ਜਾਂਚ ਅਧਿਕਾਰੀ ਹਿਮਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਨ ਤੋਂ ਬਾਅਦ ਕੁੰਜਪੁਰਾ ਨੇੜੇ ਇੱਕ ਗੋਦਾਮ ਚੋਂ ਖੈਰ ਦੀ ਲੱਕੜ ਬਰਾਮਦ ਕੀਤੀ। ਇਸ ਵਿਚ ਇੱਕ ਦੋਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਯਮੁਨਾਨਗਰ ਜ਼ਿਲ੍ਹੇ ਦੇ ਨਾਲ ਲੱਗਦੇ ਹਿਮਾਚਲ ਦੇ ਜੰਗਲਾਂ ਤੋਂ ਇਹ ਲੱਕੜ ਦੀ ਸਮਗਲਿੰਗ ਕੀਤੀ ਗਈ ਸੀ ਅਤੇ ਮਹਿੰਗੇ ਭਾਅ 'ਤੇ ਵੇਚੀ ਜਾਂਦੀ ਸੀ।
ਪੁਲਿਸ ਵੱਲੋਂ ਇਸ ਲੱਕੜ ਦੀ ਕੀਮਤ 5 ਤੋਂ 6 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਫਿਲਹਾਲ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਲੋਕਾਂ ਦੀ ਪੜਤਾਲ ਕੀਤੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕਰਨਾਲ ਤੋਂ ਖੈਰ ਦੀ ਲੱਕੜ ਦੀ ਤਸਕਰੀ ਕਰਨ ਵਾਲਾ ਕਾਬੂ, ਲੱਖਾਂ ਰੁਪਏ ਦੀ ਮਹਿੰਗੀ ਲੱਕੜ ਬਰਾਮਦ
ਏਬੀਪੀ ਸਾਂਝਾ
Updated at:
28 Nov 2020 03:37 PM (IST)
ਕਰਨਾਲ ਪੁਲਿਸ ਅਤੇ ਵਣ ਵਿਭਾਗ ਨੇ ਕੁੰਜਪੁਰਾ ਨੇੜੇ ਇੱਕ ਗੋਦਾਮ ਚੋਂ ਲੱਖਾਂ ਰੁਪਏ ਦੀ ਲੱਕੜ ਬਰਾਮਦ ਕੀਤੀ ਹੈ। ਹਾਸਲ ਜਾਣਕਾਰੀ ਮੁਤਾਬਕ ਲੱਕੜ ਦੀ ਤਸਕਰੀ ਯਮੁਨਾਨਗਰ ਹਿਮਾਚਲ ਬਾਰਡਰ ਦੇ ਜੰਗਲਾਂ ਚੋਂ ਕੀਤੀ ਗਈ।
- - - - - - - - - Advertisement - - - - - - - - -