ਬੀਜਿੰਗ: ਸੋਸ਼ਲ ਮੀਡੀਆ ‘ਤੇ ਹਰ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। Fਨ੍ਹਾਂ ਨੂੰ ਵੇਖ ਕੇ ਅਸਕਰ ਹੈਰਾਨੀ ਹੁੰਦੀ ਹੈ ਕਿ ਕੀ ਸੱਚ ‘ਚ ਦੁਨੀਆ ‘ਚ ਅਜਿਹਾ ਕੁਝ ਵੀ ਹੋ ਸਕਦਾ ਹੈ। ਹੁਣ ਟਵਿਟਰ ‘ਤੇ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਜਿਸ ‘ਚ ਚੀਨ ਦੀ ਪੰਜ ਮੰਜ਼ਲਾ ਇਮਾਰਤ ਪਾਣੀ ‘ਚ ਤੈਰਦੀ ਨਜ਼ਰ ਆ ਰਹੀ ਹੈ। ਜਿਸ ਨੇ ਵੀ ਇਸ ਵੀਡੀਓ ਨੂੰ ਵੇਖਿਆ, ਉਹ ਹੈਰਾਨ ਹੋ ਗਿਆ।


ਵੀਡੀਓ ‘ਚ ਪੰਜ ਮੰਜ਼ਲਾ ਇਮਾਰਤ ਪਾਣੀ ‘ਚ ਤੈਰਦੀ ਨਜ਼ਰ ਆ ਰਹੀ ਹੈ। ਵੀਡੀਓ ਚੀਨ ਦੇ ਯੈਂਗਜੀ ਦੀ ਹੈ ਜਿਸ ਨੂੰ ਸ਼ੇਅਰ ਕਰਦੇ ਹੋਏ ਟਵਿਟਰ ਯੂਜ਼ਰ ਨੇ ਲਿਖਿਆ, “ਅਜਿਹੀਆਂ ਚੀਜ਼ਾਂ ਸਿਰਫ ਚੀਨ ‘ਚ ਹੀ ਹੋ ਸਕਦੀਆਂ ਹਨ। ਇੱਥੇ ਯੈਂਗਜੀ ਨਦੀ ‘ਚ ਪੰਜ ਮੰਜ਼ਲਾ ਇਮਾਰਤ ਪਾਣੀ ‘ਚ ਤੈਰਦੀ ਨਜ਼ਰ ਆਈ।


ਇਸ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਬਾਰੇ ਕੁਝ ਹੋਰ ਸੋਚੋ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਫਲੋਟਿੰਗ ਰੈਸਟੋਰੈਂਟ ਹੈ ਜਿਸ ਨੂੰ ਦੋ ਪਾਣੀ ਦੇ ਜਹਾਜ਼ਾਂ ਦੀ ਮਦਦ ਨਾਲ ਨਵੀਂ ਥਾਂ ਸ਼ਿਫਟ ਕੀਤਾ ਜਾ ਰਿਹਾ ਹੈ। ਸਥਾਨਕ ਮੀਡੀਆ ਮੁਤਾਬਕ ਇਸ ਰੈਸਟੋਰੈਂਟ ਦਾ ਨਾਂ ਇੰਪ੍ਰੈਸ਼ਨ ਜਿਆਂਗਜਿਨ ਹੈ ਜਿਸ ਨੂੰ ਪ੍ਰਸਾਸ਼ਨ ਨੇ ਹਟਾ ਦਿੱਤਾ ਕਿਉਂਕਿ ਇਸ ਕਰਕੇ ਯੈਂਗਜੀ ਨਦੀ ‘ਚ ਪ੍ਰਦੂਸ਼ਣ ਵਧ ਰਿਹਾ ਸੀ।