ਜ਼ੁਰਾਬਾਂ ਦੀ ਬਦਬੋ ਨੇ ਹਵਾਈ ਜਹਾਜ਼ ਦੇ 10 ਮੁਸਾਫ਼ਰ ਪਹੁੰਚਾਏ ਹਸਪਤਾਲ..!
ਪਰ ਹੌਲੀ ਹੌਲੀ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਫੈਲ ਗਈ ਤੇ ਜ਼ੁਰਾਬਾਂ ਵਰਗੀ ਗੰਦੀ ਮੁਸ਼ਕ ਕਾਰਨ ਲੋਕਾਂ ਦੇ ਬਿਮਾਰ ਹੋਣ ਦੀ ਗੱਲ ਉੱਡ ਗਈ।
ਹਾਲਾਂਕਿ, ਫਾਇਰ ਵਿਭਾਗ ਦੇ ਲੈਫ਼ਟੀਨੈਂਟ ਕ੍ਰਿਸ਼ਚੀਅਨ ਸਲੇਕਰ ਨੇ ਕਿਹਾ ਕਿ ਕਿਸੇ ਕੈਮੀਕਲ ਦੀ ਵਜ੍ਹਾ ਨਾਲ ਇੰਨੇ ਲੋਕ ਬਿਮਾਰ ਹੋਏ ਹਨ।
ਮਰਿਅਟਲ ਬੀਚ 'ਤੇ ਹੰਗਾਮੀ ਹਾਲਤ ਵਿੱਚ ਉਤਰਨ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੱਦਿਆ ਗਿਆ ਤੇ 10 ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਫਲਾਈਟ ਵਿੱਚ 220 ਮੁਸਾਫਰ ਸਨ। ਕੁਝ ਲੋਕਾਂ ਨੇ ਇਸ ਮੁਸ਼ਕ ਤੋਂ ਬਾਅਦ ਗਲੇ ਵਿੱਚ ਸਾੜ ਪੈਣ ਦੀ ਸ਼ਿਕਾਇਤ ਕੀਤੀ ਤੇ ਕੁਝ ਨੇ ਛਾਤੀ ਵਿੱਚ ਦਰਜ ਦੀ।
ਹਾਲ ਇਹ ਹੋਇਆ ਕਿ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਗਿਆ ਅਤੇ ਜਹਾਜ਼ ਨੂੰ ਅੱਧੇ ਰਸਤੇ ਮਰਿਅਟਲ ਬੀਚ 'ਤੇ ਹੀ ਉਤਾਰਨਾ ਪਿਆ।
ਬੀਤੇ ਵੀਰਵਾਰ ਨੂੰ ਜਦ ਇਹ ਫਲਾਈਟ ਫੋਰਟ ਲਾਡਰਡੇਲ ਤੋਂ ਲਾਗਾਰਡਿਆ ਤਕ ਉਡਾਣ ਭਰ ਚੁੱਕੀ ਸੀ ਤਾਂ ਰਸਤੇ ਵਿੱਚ ਮੁਸਾਫਰਾਂ ਨੂੰ ਗੰਦੀ ਮੁਸ਼ਕ ਆਉਣ ਲੱਗ ਪਈ।
ਸਪਿਰਿਟ ਏਅਰਲਾਈਨਜ਼ ਵਿੱਚ ਇੱਕ ਫਲਾਈਟ ਵਿੱਚ ਅਚਾਨਕ ਮੁਸਾਫ਼ਰਾਂ ਨੂੰ ਗੰਦੀਆਂ ਜ਼ੁਰਾਬਾਂ ਦੀ ਮੁਸ਼ਕ ਆਉਣ ਲੱਗ ਪਈ। ਹਾਲ ਇਹ ਹੋਇਆ ਕਿ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਗਿਆ।
ਇਸ ਬਦਬੂ ਨੂੰ ਰੋਕਣ ਦੇ ਚੱਕਰ ਵਿੱਚ ਜਹਾਜ਼ ਨੂੰ ਆਪਣਾ ਰਾਹ ਤਕ ਬਦਲਣਾ ਪਿਆ ਤੇ ਹੰਗਾਮੀ ਹਾਲਤ ਵਿੱਚ ਲੈਂਡਿੰਗ ਵੀ ਕਰਨੀ ਪਈ।
ਕੀ ਤੁਸੀਂ ਫਲਾਈਟ ਵਿੱਚ ਕਦੇ ਕਿਸੇ ਵੀ ਤਰ੍ਹਾਂ ਦੀ ਬਦਬੋ ਨੂੰ ਮਹਿਸੂਸ ਕੀਤਾ ਹੈ? ਪਰ ਇੱਕ ਫਲਾਈਟ ਵਿੱਚ ਕੁਝ ਅਜਿਹਾ ਹੀ ਹਾਦਸਾ ਹੋਇਆ ਹੈ।