✕
  • ਹੋਮ

12 ਸਤੰਬਰ ਨੂੰ ਐਪਲ ਕਰੇਗਾ ਵੱਡਾ ਧਮਾਕਾ

ਏਬੀਪੀ ਸਾਂਝਾ   |  09 Sep 2018 01:29 PM (IST)
1

ਨਵੇਂ ਮੈਕਬੁੱਕ: ਆਈਫ਼ੋਨ ਤੇ ਐਪਲ ਵਾਚ ਤੋਂ ਇਲਾਵਾ ਕੰਪਨੀ ਰੈਟਿਨਾ ਡਿਸਪਲੇਅ ਨਾਲ ਨਵਾਂ ਮੈਕਬੁੱਕ ਏਅਰ ਵੀ ਲਾਂਚ ਕਰ ਸਕਦੀ ਹੈ। ਕੁਝ ਵਿਸ਼ਲੇਸ਼ਕ ਇਹ ਕਹਿ ਰਹੇ ਹਨ ਕਿ ਕੰਪਨੀ ਨਵਾਂ ਆਈਮੈਕਸ ਤੇ ਇੰਟਲ ਦਾ ਅੱਠਵਾਂ ਜੈਨਰੇਸ਼ਨ ਪ੍ਰੋਸੈਸਰ ਵੀ ਲਾਂਚ ਕਰ ਸਕਦੀ ਹੈ।

2

Source: onleaks, ਨਵਾਂ ਆਈਪੈਡ ਪ੍ਰੋ ਇਸ ਸਾਲ ਐਪਲ ਹਾਈ ਐਂਡ ਆਈਪੈਡ ਤੇ ਆਈਪੈਡ ਪ੍ਰੋ ਵੀ ਲਾਂਚ ਕਰ ਸਕਦਾ ਹੈ। ਇਹ ਬੇਜ਼ਲਲੈੱਸ ਸਕਰੀਨ ਨਾਲ ਆਉਣਗੇ। ਇਸ ਦੇ ਨਾਲ ਹੀ ਫੇਸ ਆਈਡੀ ਤੇ ਹੋਮ ਬਟਨ ਵੀ ਦਿੱਤੇ ਜਾਣਗੇ।

3

Source: 9 to 5 mac, ਐਪਲ ਵਾਚ ਸੀਰੀਜ਼ 4- 12 ਸਤੰਬਰ ਨੂੰ ਐਪਲ ਦੇ ਈਵੈਂਟ ਵਿੱਚ ਐਪਲ ਵਾਚ ਦੀ ਅਗਲਾ ਐਡੀਸ਼ਨ ਲਾਂਚ ਕੀਤਾ ਜਾ ਸਕਦਾ ਹੈ। ਇਸ ਨੂੰ ਐਪਲ ਵਾਚ ਸੀਰੀਜ਼ 4 ਦੇ ਨਾਂ ਨਾਲ ਜਾਣਿਆ ਜਾਏਗਾ। ਇਸ ਵਾਰ ਇਸਦੇ ਡਿਜ਼ਾਈਨ ਵਿੱਚ ਵੀ ਬਦਲਾਅ ਕੀਤੇ ਗਏ ਹਨ। ਲੀਕਸ ਮੁਤਾਬਕ ਇਹ ਵਾਚ ਗੋਲ ਡਾਇਲ, ਹਾਈ ਰੈਜ਼ੋਲਿਊਸ਼ਨ ਤੇ ਹੋਰ ਵਿਸ਼ੇਸ਼ਤਾਵਾਂ ਨਾਲ ਲੈਸ ਹੋਵੇਗੀ।

4

ਐਪਲ ਆਈਫੋਨ 9- ਆਈਫੋਨ 9 ਹੁਣ ਤਕ ਦਾ ਸਭ ਤੋਂ ਸਸਤਾ ਆਈਫ਼ੋਨ ਹੋਏਗਾ। ਇਸ ਵਿੱਚ 6.1 ਇੰਚ ਦੀ LCD ਸਕਰੀਨ ਦਿੱਤੀ ਜਾਏਗੀ ਅਤੇ ਇਸ ਵਿੱਚ ਸਿੰਗਲ ਰੀਅਰ ਕੈਮਰਾ ਹੋਏਗਾ। ਇਸ ਫ਼ੋਨ ਵਿੱਚ ਡੂਅਲ ਸਿੰਮ ਫੀਚਰ ਦਿੱਤਾ ਜਾ ਸਕਦਾ ਹੈ। ਇਹ ਲਾਲ ਤੇ ਨੀਲੇ ਰੰਗ ਦੇ ਵਰਸ਼ਨਾਂ ’ਚ ਉਪਲਬਧ ਹੋਵੇਗਾ।

5

ਐਪਲ ਆਈਫ਼ੋਨ XS ਮੈਕਸ- ਇਹ ਹੁਣ ਤਕ ਦਾ ਸਭ ਤੋਂ ਵੱਡੀ ਸਕਰੀਨ ਵਾਲਾ ਫ਼ੋਨ ਹੋਏਗਾ। ਇਹ ਸੈਮਸੰਗ ਗੈਲੇਕਸੀ ਨੋਟ 9 ਨੂੰ ਵੀ ਸਿੱਧੀ ਟੱਕਰ ਦੇਵੇਗਾ। ਫ਼ੋਨ ਦੀ ਸਕਰੀਨ 6.5 ਇੰਚ ਦੀ ਹੋਏਗੀ। ਲੀਕ ਹੋਈ ਜਾਣਕਾਰੀ ਦੀ ਗੱਲ ਕੀਤੀ ਜਾਏ ਤਾਂ ਫ਼ੋਨ ਵਿੱਚ ਐਪਲ ਪੈਨਸਿਲ ਦੀ ਸੁਵਿਧਾ ਦੇ ਨਾਲ ਤਿੰਨ ਰੀਅਰ ਕੈਮਰੇ ਵੀ ਦਿੱਤੇ ਜਾਣਗੇ।

6

Source: 9 to 5 mac, ਐਪਲ ਆਈਫ਼ੋਨ XS- ਕੰਪਨੀ ਇਸ ਸਾਲ ਦਾ ਸਭ ਤੋਂ ਛੋਟੀ ਸਕਰੀਨ ਦਾ ਆਈਫ਼ੋਨ ਲਾਂਚ ਕਰੇਗੀ। ਸਮਾਰਟਫ਼ੋਨ ਵਿੱਚ 5.8 ਇੰਚ ਦੀ OLED ਸਕਰੀਨ ਦਿੱਤੀ ਜਾਏਗੀ। ਮੰਨਿਆ ਜਾ ਰਿਹਾ ਹੈ ਕਿ ਇਹ ਐਪਲ ਆਈਫ਼ੋਨ X ਦਾ ਅਗਲਾ ਸੰਸਕਰਨ ਹੋਵੇਗਾ ਜਿਸ ਵਿੱਚ ਨਵਾਂ ਪ੍ਰੋਸੈਸਰ, ਵੱਡੀ ਬੈਟਰੀ ਤੇ ਡੂਅਲ ਕੈਮਰਾ ਫੀਚਰ ਦਿੱਤੇ ਜਾਣਗੇ।

7

ਤਿੰਨ ਦਿਨਾਂ ਬਾਅਦ ਐੱਪਲ ਇਸ ਸਾਲ ਦਾ ਸਭ ਤੋਂ ਵੱਡਾ ਈਵੈਂਟ ਕਰਨ ਜਾ ਰਿਹਾ ਹੈ। ਕਿਊਪਰਟਿਨੋ ਦੇ ਸਟੀਵ ਜਾਬਸ ਥੀਏਟਰ ਵਿੱਚ ਇਸ ਸਾਲ ਦੇ ਐਪਲ ਦੇ ਨਵੇਂ ਮਾਡਲ ਲਾਂਚ ਕੀਤੇ ਜਾਣਗੇ। ਇਸ ਮੌਕੇ ਕੁੱਲ 6 ਗੈਜੇਟ ਲਾਂਚ ਹੋਣਗੇ।

  • ਹੋਮ
  • Gadget
  • 12 ਸਤੰਬਰ ਨੂੰ ਐਪਲ ਕਰੇਗਾ ਵੱਡਾ ਧਮਾਕਾ
About us | Advertisement| Privacy policy
© Copyright@2025.ABP Network Private Limited. All rights reserved.