ਵੋਡਾਫੋਨ-ਆਇਡੀਆ ਦੇ ਰਲੇਵੇਂ ਤੋਂ ਬਾਅਦ ਜਾਣੋ ਖਾਸ ਪਲਾਨਸ
ਆਇਡੀਆ 'ਚ 227 ਰੁਪਏ ਦਾ ਰੀਚਾਰਜ: ਇਸ ਰੀਚਾਰਜ ਨਾਲ 28 ਦਿਨ ਦੀ ਵੈਲੀਡਿਟੀ ਤੇ ਰੋਜ਼ਾਨਾ 1.4ਜੀਬੀ ਡਾਟਾ ਮਿਲਦਾ ਹੈ।
ਵੋਡਾਫੋਨ 'ਚ 209 ਰੁਪਏ ਦਾ ਰੀਚਾਰਜ ਪਲਾਨ: ਇਸ ਰੀਚਾਰਜ 'ਚ 28 ਦਿਨ ਦੀ ਵੈਲੀਡਿਟੀ ਨਾਲ ਰੋਜ਼ਾਨਾ 1.5ਜੀਬੀ ਡਾਟਾ ਮਿਲਦਾ ਹੈ।
ਆਇਡੀਆ 'ਚ ਹੈ 499 ਰੁਪਏ ਦਾ ਰੀਚਾਰਜ ਪਲਾਨ: ਇਸ ਪਲਾਨ 'ਚ 82 ਦਿਨ ਦੀ ਵੈਲੀਡਿਟੀ ਦੇ ਨਾਲ ਰੋਜ਼ਾਨਾ 2ਜੀਬੀ ਡਾਟਾ ਮਿਲਦਾ ਹੈ। ਯਾਨੀ ਕਿ 82 ਦਿਨਾਂ 'ਚ ਕੁੱਲ 164ਜੀਬੀ ਹਾਈ ਸਪੀਡ ਡਾਟਾ ਮਿਲਦਾ ਹੈ।
ਵੋਡਾਫੋਨ 'ਚ 569 ਰੁਪਏ ਦਾ ਰੀਚਾਰਜ ਪਲਾਨ: ਯੂਜ਼ਰਸ ਨੂੰ ਵੋਡਾਫੋਨ ਦਾ 569 ਰੁਪਏ ਦਾ ਰੀਚਾਰਜ ਪਲਾਨ ਲੈਣ 'ਤੇ 84 ਦਿਨਾਂ ਦੀ ਵੈਲੀਡਿਟੀ ਦੇ ਨਾਲ ਰੋਜ਼ਾਨਾ 3ਜੀਬੀ ਡਾਟਾ ਮਿਲਦਾ ਹੈ। ਇਸ ਤੋਂ ਭਾਵ ਕਿ ਯੂਜ਼ਰਸ ਨੂੰ 84 ਦਿਨਾਂ 'ਚ ਕੁੱਲ 252ਜੀਬੀ ਡਾਟਾ ਮਿਲਦਾ ਹੈ।
ਦੇਸ਼ ਦੀਆਂ ਦੋ ਵੱਡੀਆਂ ਟੈਲੀਕੌਮ ਕੰਪਨੀਆਂ ਆਇਡੀਆ ਤੇ ਵੋਡਾਫੋਨ ਦਾ ਰਲੇਵਾਂ ਹੋ ਗਿਆ ਹੈ। ਰਲੇਵੇਂ ਤੋਂ ਬਾਅਦ ਏਅਰਟੈਲ ਨੂੰ ਪਛਾੜਦਿਆਂ ਵੋਡਾਫੋਨ ਆਇਡੀਆ ਲਿਮਿਟਡ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣ ਗਈ ਹੈ। ਇਸ ਰਲੇਵੇਂ ਤੋਂ ਬਾਅਦ ਦੋਵੇਂ ਕੰਪਨੀਆਂ ਦੇ ਯੂਜ਼ਰਸ ਆਪੋ-ਆਪਣੇ ਆਪਰੇਟਿੰਗ ਬ੍ਰਾਂਡ ਨਾਲ ਬਣੇ ਰਹਿਣਗੇ। ਇਸ ਦਰਮਿਆਨ ਵੋਡਾਫੋਨ ਤੇ ਆਇਡੀਆ ਦੇ ਬੈਸਟ ਪਲਾਨਸ।