ਫਰਜ਼ੀ ਫੇਸਬੁਕ ਖਾਤੇ ਵਾਲਿਆਂ ਦੀ ਸ਼ਾਮਤ!
ਹਾਲ ਹੀ 'ਚ ਫੇਕ ਨਿਊਜ਼ ਨੂੰ ਲੈਕੇ ਕਾਫੀ ਵਿਵਾਦ ਹੋਇਆ ਸੀ ਜਿਸ ਨੂੰ ਸੋਸ਼ਲ ਮੀਡੀਆ ਜ਼ਰੀਏ ਕਾਫੀ ਪ੍ਰਮੋਟ ਕੀਤਾ ਜਾਂਦਾ ਹੈ। ਅਜਿਹੇ 'ਚ ਮੰਨਣਾ ਹੈ ਕਿ ਫੇਸਬੁਕ ਦੀ ਇਹ ਪਹਿਲ ਫੇਕ ਨਿਊਜ਼ 'ਤੇ ਰੋਕ ਲਾਉਣ ਲਈ ਵੀ ਸਹੀ ਸਾਬਤ ਹੋਵੇਗੀ।
ਨਵੇਂ ਕਦਮਾਂ ਤੋਂ ਬਾਅਦ ਫੇਸਬੁਕ ਪੇਜ ਦੇ ਪ੍ਰਬੰਧਕਾਂ ਨੂੰ ਆਪਣਾ ਖਾਤਾ ਸੁਰੱਖਿਅਤ ਰੱਖਣ ਲਈ ਦੋ ਵਾਰ ਵੈਰੀਫਿਕੇਸ਼ਨ ਪ੍ਰਕਿਰਿਆ 'ਚੋਂ ਲੰਘਣਾ ਪਏਗਾ ਤੇ ਆਪਣੇ ਸਹੀ ਘਰ ਦੇ ਪਤੇ ਦੀ ਵੀ ਪੁਸ਼ਟੀ ਕਰਨੀ ਪਏਗੀ।
ਜੋ ਲੋਕ ਇਨ੍ਹਾਂ ਪੇਜਾਂ ਨੂੰ ਮੈਨੇਜ ਕਰਨਗੇ, ਉਨ੍ਹਾਂ ਨੂੰ ਅਥਾਰਿਟੀ ਪ੍ਰਕਿਰਿਆ 'ਚੋਂ ਗੁਜ਼ਰਨਾ ਪਏਗਾ ਤਾਂ ਕਿ ਪੋਸਟ ਕਰਨਾ ਜਾਰੀ ਰੱਖ ਸਕਣ। ਇਸ ਨਾਲ ਫਰਜ਼ੀ ਖਾਤਿਆਂ ਤੋਂ ਪੇਜ ਮੈਨੇਜ ਕਰਨ ਵਾਲਿਆਂ ਲਈ ਮੁਸ਼ਕਲ ਪੈਦਾ ਹੋਵੇਗੀ।
ਫੇਸਬੁਕ ਨੇ ਸ਼ੁਕਰਵਾਰ ਨੂੰ ਕਿਹਾ ਕਿ ਹੁਣ ਪੇਜ ਚਲਾਉਣ ਲਈ ਅਥਾਰਿਟੀ ਦੀ ਸ਼ੁਰੂਆਤ ਕਰ ਦਿੱਤੀ ਹੈ ਤਾਂ ਕਿ ਲੋਕ ਅਮਰੀਕਾ 'ਚ ਵੱਡੇ ਦਰਸ਼ਕ ਵਰਗ ਨਾਲ ਪੇਜ ਦੀ ਮੈਨੇਜਮੈਂਟ ਕਰ ਸਕਣ।
ਫੇਸਬੁਕ ਨੇ ਹੁਣ ਨਕਲੀ ਖਾਤੇ ਚਲਾਉਣ 'ਤੇ ਰੋਕ ਲਾਉਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਤੇ ਯੂਜ਼ਰਸ ਤੋਂ ਅਥਾਰਿਟੀ ਦੀ ਮੰਗ ਕੀਤੀ ਹੈ।
ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਫਰਜ਼ੀ ਖਾਤਿਆਂ 'ਤੇ ਲਗਾਮ ਕੱਸਣ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਕੰਪਨੀ ਦੇ ਨਵੇਂ ਨੇਮਾਂ ਮੁਤਾਬਕ ਫਰਜੀ ਪੇਜ ਤੇ ਖਾਤੇ ਚਲਾਉਣ ਵਾਲਿਆਂ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਕੰਪਨੀ ਦਾ ਮੰਨਣਾ ਹੈ ਕਿ ਭਾਰੀ ਗਿਣਤੀ 'ਚ ਲੋਕ ਫੇਕ ਅਕਾਊਂਟ ਚਲਾ ਰਹੇ ਹਨ।