ਦਿਨ 'ਚ ਸਿਰਫ ਦੋ ਵਾਰ ਨਜ਼ਰ ਆਉਂਦੀ ਇਹ ਅਨੋਖੀ ਸੜਕ..
ਇਹ ਸੜਕ ਦਿਨ ਵਿਚ ਦੋ ਵਾਰ ਸਿਰਫ਼ ਦੋ ਘੰਟਿਆਂ ਲਈ ਨਜ਼ਰ ਆਉਂਦੀ ਹੈ। ਬਾਕੀ ਸਮਾਂ ਇਹ ਪਾਣੀ ਦੇ ਹੇਠਾਂ ਡੁੱਬੀ ਰਹਿੰਦੀ ਹੈ। ਇਸ ਕਾਰਨ ਇਸ ਸੜਕ 'ਤੇ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ। ਕਈ ਵਾਰ ਇਸ 'ਤੇ 1.3 ਤੋਂ 4 ਮੀਟਰ ਤੱਕ ਵੀ ਪਾਣੀ ਭਰ ਜਾਂਦਾ ਹੈ। ਦਿਨ ਵਿਚ ਜਦੋਂ ਦੋ ਵਾਰ ਪਾਣੀ ਦਾ ਪੱਧਰ ਹੇਠਾਂ ਹੁੰਦਾ ਹੈ ਤਾਂ ਇਹ ਸੜਕ ਦਿਖਾਈ ਦਿੰਦੀ ਹੈ।
ਅਸਲ ਵਿਚ ਇੱਕ ਸੜਕ ਸਮੁੰਦਰ 'ਚ ਬਣੀ ਹੋਈ ਹੈ ਅਤੇ ਇਸ ਦੇ ਚਾਰੋ ਪਾਸੇ ਪਾਣੀ ਹੈ। ਇਹ ਸੜਕ ਫਰਾਂਸ ਦੇ ਐਟਲਾਂਟਿਕ ਤਟ ਨੂੰ ਨੋਈਰਮੈਟੀਯਰ ਨਾਲ ਜੋੜਦੀ ਹੈ। ਸੜਕ ਦੀ ਲੰਬਾਈ 4.5 ਕਿੱਲੋਮੀਟਰ ਹੈ। ਫਰਾਂਸ ਵਿਚ ਇਹ ਸੜਕ 'ਪੈਸੇ ਡੂ ਗੋਈਸ' ਦੇ ਨਾਂ ਨਾਲ ਮਸ਼ਹੂਰ ਹੈ। ਫਰਾਂਸ ਵਿਚ 'ਗੋਈਸ' ਦਾ ਮਤਲਬ 'ਜੁੱਤੀਆਂ ਗਿੱਲੀਆਂ ਕਰਦੇ ਹੋਏ ਸੜਕ ਪਾਰ ਕਰਨਾ' ਹੁੰਦਾ ਹੈ।
ਪੈਰਿਸ: ਜੇਕਰ ਚੱਲਦੇ-ਚੱਲਦੇ ਤੁਹਾਡੇ ਪੈਰਾਂ ਅਤੇ ਵਾਹਨਾਂ ਹੇਠੋਂ ਸੜਕ ਗ਼ਾਇਬ ਹੋ ਜਾਵੇ ਤਾਂ ਕੀ ਕਹੋਗੇ। ਅਜਿਹੀ ਇੱਕ ਸੜਕ ਹੈ ਫਰਾਂਸ ਵਿਚ, ਜਿਹੜੀ ਦਿਨ ਵਿਚ ਸਿਰਫ਼ ਦੋ ਵਾਰ ਦਿਖਾਈ ਦਿੰਦੀ ਹੈ ਅਤੇ ਕਈ ਵਾਰ ਇਸ 'ਤੇ ਚੱਲਦੇ-ਚੱਲਦੇ ਹੀ ਇਹ ਗ਼ਾਇਬ ਹੋ ਜਾਂਦੀ ਹੈ।