ਵਾਸ਼ਿੰਗਟਨ: ਜੇਕਰ ਸਭ ਕੁਝ ਠੀਕ ਰਹਿੰਦਾ ਹੈ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਪਲਾਸਟਿਕ ਦੇ ਕਚਰੇ ਨਾਲ ਬਣੇ ਬਾਲਣ ਨਾਲ ਜਹਾਜ਼ ਉੱਡ ਸਕਣਗੇ। ਜੀ ਹਾਂ, ਵਿਗਿਆਨੀਆਂ ਨੇ ਪਾਣੀ ਦੀਆਂ ਬੋਤਲਾਂ ਤੇ ਪਲਾਸਟਿਕ ਬੈਗ ਦੇ ਵੇਸਟੇਜ਼ ਪਦਾਰਥਾਂ ਤੋਂ ਜਹਾਜ਼ ਈਂਧਨ ਬਣਾਉਣ ਦਾ ਅਨੋਖਾ ਤਰੀਕਾ ਕੱਢਿਆ ਹੈ। ਖੋਜੀਆਂ ਨੇ ਇਸ ਲਈ ਪਹਿਲਾਂ ਪਲਾਸਟਿਕ ਦੇ ਵੇਸਟੇਜ਼ਾਂ ਨੂੰ ਐਕਟੀਵੇਟਿਡ ਕਾਰਬਨ ਨਾਲ ਉੱਚ ਤਾਪਮਾਨ ‘ਤੇ ਪਿਘਲਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਉਮੀਦ ਮੁਤਾਬਕ ਰਿਜ਼ਲਟ ਮਿਲ ਰਹੇ ਹਨ।




ਇਹ ਖੋਜ ਅਮਰੀਕਾ ਦੇ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਦੇ ਖੋਜਾਰਥੀ ਕਰ ਰਹੇ ਹਨ। ਜਿੱਥੇ ਦੇ ਐਸੋਸੀਏਟ ਪ੍ਰੋਫੈਸਰ ਹਾਨਵੂ ਲੇਈ ਨੇ ਕਿਹਾ, “ਪਲਾਸਟਿਕ ਕੱਚਰਾ ਵਿਸ਼ਵ ਦੀ ਵੱਡੀ ਸਮੱਸਿਆ ਹੈ। ਇਹ ਇਨ੍ਹਾਂ ਨੂੰ ਦੁਬਾਰਾ ਇਸਤੇਮਾਲ ਕਰਨ ਦਾ ਵਧੀਆ ਤਰੀਕਾ ਹੋਵੇਗਾ।”



ਵੱਖ-ਵੱਖ ਤਾਪਮਾਨ ‘ਚ ਕੀਤੇ ਗਏ ਇਨ੍ਹਾਂ ਪ੍ਰੀਖਣਾਂ ਤੋਂ ਬਾਅਦ ਵਿਗਿਆਨੀਆਂ ਨੇ ਇਸ ਦੇ ਮਿਸ਼ਰਣ ਤੋਂ 85% ਜਹਾਜ਼ ਬਾਲਣ 'ਤੇ 15 % ਡੀਜ਼ਲ ਪ੍ਰਾਪਤ ਹੋਇਆ ਹੈ। ਇਸ ਖੋਜ ਬਾਰੇ ‘ਅਪਲਾਈਡ ਐਨਰਜੀ’ ‘ਚ ਛਪਿਆ ਹੈ। ਜੇਕਰ ਇਹ ਖੋਜ ਕਾਮਯਾਬ ਰਹਿੰਦੀ ਹੈ ਤਾਂ ਇਸ ਨੂੰ ਵਾਤਾਵਰਣ ਨੂੰ ਬਚਾਉਣ ਦੀ ਮੁਹਿੰਮ ‘ਚ ਵੱਡੀ ਕਾਮਯਾਬੀ ਕਿਹਾ ਜਾ ਸਕੇਗਾ।