Viral Video: ਤੁਸੀਂ ਅਕਸਰ ਸੁਣਿਆ ਹੋਵੇਗਾ ਕਿ 'ਇਹ ਵੇਖਣ 'ਚ ਛੋਟਾ ਹੈ ਪਰ ਇਸ ਦੇ ਕਾਰਨਾਮੇ ਵੱਡੇ ਹਨ।' ਅਜਿਹਾ ਹੀ ਕੁਝ ਇੱਕ ਵਾਇਰਲ ਵੀਡੀਓ (Viral Video) 'ਚ ਦੇਖਣ ਨੂੰ ਮਿਲਿਆ ਹੈ। ਵੀਡੀਓ 'ਚ ਇੱਕ ਛੋਟੇ ਬੱਚੇ ਨੇ ਅਜਿਹਾ ਕੁਝ ਕੀਤਾ ਹੈ, ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ ਅਤੇ ਤੁਸੀਂ ਢਿੱਡ ਫੜ ਕੇ ਹੱਸਣ ਲੱਗ ਜਾਵੋਗੇ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਦਰਅਸਲ ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋਏ ਇਸ ਵੀਡੀਓ 'ਚ ਤੁਸੀਂ ਕੁਝ ਔਰਤਾਂ ਨੂੰ ਪਲੇਅ ਸਕੂਲ 'ਚ ਬੱਚਿਆਂ ਨੂੰ ਖਾਣਾ ਖਵਾਉਂਦੇ ਹੋਏ ਦੇਖ ਸਕਦੇ ਹੋ। ਬੱਚਿਆਂ ਵਾਂਗ ਔਰਤਾਂ ਵੀ ਕੁਰਸੀ (Chair) 'ਤੇ ਬੈਠੀਆਂ ਹੋਈਆਂ ਹਨ। ਇਹ ਵੀਡੀਓ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ।
ਵੀਡੀਓ ਦੇਖ ਕੇ ਤੁਹਾਡਾ ਹਾਸਾ ਛੁੱਟ ਜਾਵੇਗਾ
ਵਾਇਰਲ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਔਰਤ ਹੱਥ 'ਚ ਪਲੇਟ ਲੈ ਕੇ ਆਉਂਦੀ ਹੈ ਅਤੇ ਕੁਰਸੀ 'ਤੇ ਬੈਠਣ ਲੱਗਦੀ ਹੈ। ਜਿਵੇਂ ਹੀ ਔਰਤ ਹੇਠਾਂ ਝੁਕਦੀ ਹੈ, ਸਾਈਡ ਵਾਲੇ ਛੋਟੇ ਬੱਚੇ ਨੇ ਬੜੀ ਚਲਾਕੀ ਨਾਲ ਕੁਰਸੀ ਨੂੰ ਪਿੱਛੇ ਖਿੱਚ ਲਿਆ ਅਤੇ ਔਰਤ ਇੱਕਦਮ ਹੇਠਾਂ ਜ਼ਮੀਨ 'ਤੇ ਡਿੱਗ ਪਈ। ਕੁਝ ਸਕਿੰਟਾਂ ਲਈ, ਔਰਤ ਨੂੰ ਸਮਝ ਨਹੀਂ ਆਉਂਦੀ ਕਿ ਆਖਿਰ ਕੀ ਹੋਇਆ, ਪਰ ਫਿਰ ਉਹ ਮੁਸਕਰਾਉਣ ਲੱਗਦੀ ਹੈ।
ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੱਸ (Laughing) ਰਿਹਾ ਹੈ। ਅਸੀਂ ਵੱਡੀ ਉਮਰ ਦੇ ਬੱਚਿਆਂ ਨੂੰ ਕਈ ਵਾਰ ਅਜਿਹੀਆਂ ਹਰਕਤਾਂ ਕਰਦੇ ਦੇਖਿਆ ਹੈ ਪਰ ਛੋਟੇ ਬੱਚੇ ਵੀ ਅਜਿਹੀ ਮਸਤੀ ਕਰਨ ਲੱਗ ਪਏ ਹਨ। ਜਿਸ ਨੇ ਵੀ ਇਸ ਵੀਡੀਓ ਨੂੰ ਦੇਖਿਆ ਉਹ ਹੱਸ ਪਿਆ।
ਸੋਸ਼ਲ ਮੀਡੀਆ ਉਤੇ ਪ੍ਰਤੀਕਰਮ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ (Instagram) 'ਤੇ hersey.dahil16 ਨਾਮ ਦੇ ਅਕਾਊਂਟ ਨਾਲ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 17 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਵੀਡੀਓ 'ਤੇ ਲੋਕਾਂ ਦੀਆਂ ਮਜ਼ਾਕੀਆ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਇੱਕ ਯੂਜ਼ਰ ਨੇ ਲਿਖਿਆ, 'ਬੱਚੇ ਇਸ ਉਮਰ 'ਚ ਵੀ ਮਸਤੀ ਕਰਨ ਲੱਗ ਪਏ ਹਨ।' ਇੱਕ ਹੋਰ ਯੂਜ਼ਰ ਨੇ ਕਿਹਾ, 'ਇਹ ਬੱਚਾ ਬਹੁਤ ਹੁਸ਼ਿਆਰ ਅਤੇ ਸ਼ਰਾਰਤੀ ਹੈ।'