Watch Video: ਸੋਸ਼ਲ ਮੀਡੀਆ 'ਤੇ ਹਰ ਰੋਜ਼ ਹਜ਼ਾਰਾਂ ਲੱਖਾਂ ਵੀਡੀਓਜ਼ ਸ਼ੇਅਰ ਕੀਤੇ ਜਾਂਦੇ ਹਨ। ਇਨ੍ਹਾਂ 'ਚੋਂ ਕੁਝ ਵੀਡੀਓਜ਼ ਤਾਂ ਦਿਲ ਦਹਿਲਾ ਦੇਣ ਵਾਲੀਆਂ ਹੁੰਦੀਆਂ ਹਨ, ਜਦਕਿ ਕੁਝ ਵੀਡੀਓਜ਼ ਇੰਨੀਆਂ ਮਜ਼ਾਕੀਆ ਹਨ ਕਿ ਹੱਸ ਕੇ ਤੁਹਾਡਾ ਢਿੱਡ ਫੁੱਟ ਜਾਵੇ। ਯਾਨੀ ਸੋਸ਼ਲ ਮੀਡੀਆ (Social Media) ਇਸ ਸਮੇਂ ਮਨੋਰੰਜਨ ਦਾ ਬਿਹਤਰ ਮਾਧਿਅਮ ਬਣ ਗਿਆ ਹੈ। ਜੇਕਰ ਅੱਜ ਤੁਹਾਡਾ ਮੂਡ ਆਫ ਹੈ ਤਾਂ ਅਸੀਂ ਤੁਹਾਡੇ ਲਈ ਅਜਿਹੀ ਵੀਡੀਓ ਲੈ ਕੇ ਆਏ ਹਾਂ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਹੱਸ-ਹੱਸ ਕਮਲੇ ਹੋ ਜਾਓਗੇ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ।

ਕੰਬਲ ਵਿੱਚ ਸੌਂ ਰਹੀ ਧੀ ਦੀ ਮਾਂ ਨੇ ਫੜੀ ਕਰਤੂਤ
ਵੀਡੀਓ 'ਚ ਇਕ ਲੜਕੀ ਠੰਢ ਦਾ ਬਹਾਨਾ ਲਗਾ ਕੇ ਕੰਬਲ ਲੈ ਕੇ ਆਪਣੇ ਬੈੱਡ 'ਤੇ ਲੇਟ ਰਹੀ ਹੈ। ਅਚਾਨਕ ਉਸ ਦੀ ਮਾਂ ਨੂੰ ਉਸ ਦੀ ਧੀ ਬਾਰੇ ਕੁਝ ਸ਼ੱਕ ਹੋਇਆ ਤੇ ਉਹ ਉਸਦੇ ਕੋਲ ਜਾਂਦੀ ਹੈ ਤੇ ਉਸ ਦੇ ਕੰਬਲ ਵਿੱਚ ਵੜ੍ਹ ਜਾਂਦੀ ਹੈ। ਕੰਬਲ ਦੇ ਅੰਦਰ ਧੀ ਦੀ ਕਰਤੂਤ ਦੇਖ ਕੇ ਮਾਂ ਦੇ ਹੋਸ਼ ਉੱਡ ਜਾਂਦੇ ਹਨ ਤੇ ਉਹ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀ ਹੈ।

ਦਰਅਸਲ ਉਸ ਦੀ ਬੇਟੀ ਸੌਣ ਦੀ ਬਜਾਏ ਕੰਬਲ ਦੇ ਅੰਦਰ ਕਿਸੇ ਨਾਲ ਚੈਟ ਕਰ ਰਹੀ ਹੁੰਦੀ ਹੈ। ਇੰਨਾ ਹੀ ਨਹੀਂ ਉਹ ਚੈਟ ਬਾਕਸ 'ਚ ਕਿਸੇ ਨੂੰ 'ਆਈ ਲਵ ਯੂ ਟੂ' ਵੀ ਲਿਖਦੀ ਹੈ। ਜਦੋਂ ਤੱਕ ਕੁੜੀ ਮੋਬਾਈਲ ਨੂੰ ਛੁਪਾ ਲੈਂਦੀ, ਉਸ ਦੀ ਮਾਂ ਨੇ ਸਾਰੀ ਚੈਟ ਪੜ੍ਹ ਲਈ।




ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ
ਦਰਅਸਲ, ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਸਮਝ ਜਾਓਗੇ ਕਿ ਇਹ ਇੱਕ ਪ੍ਰੈਂਕ ਵੀਡੀਓ ਹੈ ਪਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਯੂਟਿਊਬ 'ਤੇ imkavy ਨਾਮ ਦੇ ਚੈਨਲ 'ਤੇ ਅਪਲੋਡ ਕੀਤਾ ਗਿਆ ਹੈ ਤੇ ਹੁਣ ਤੱਕ ਇਸ ਨੂੰ 14 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ- 'ਕੀ ਤੁਸੀਂ ਕਦੇ ਇਸ ਤਰ੍ਹਾਂ ਫੜੇ ਗਏ ਹੋ'। ਵੀਡੀਓ 'ਤੇ ਲੋਕ ਖੂਬ ਕਮੈਂਟ ਕਰ ਰਹੇ ਹਨ- ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਕਾਸ਼ ਤੁਸੀਂ ਸੱਚਮੁੱਚ ਇਸ ਤਰ੍ਹਾਂ ਫੜੇ ਜਾਂਦੇ।


ਇਹ ਵੀ ਪੜ੍ਹੋ : Trending: ਜੋੜੇ ਨੇ ਕੀਤੀ 'ਬਲਾਕਚੇਨ ਵੈਡਿੰਗ', ਭਾਰਤ 'ਚ ਅਜਿਹਾ ਵਿਆਹ ਕਰਵਾਉਣ ਵਾਲਾ ਪਹਿਲਾ ਜੋੜਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ