Viral Video: ਹੋਲੀ 'ਤੇ ਲੋਕਾਂ ਵੱਲੋਂ ਹੰਗਾਮਾ ਕਰਨ ਦੀਆਂ ਕਈ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ ਪਰ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ। ਸਿਰਫ 14 ਸੈਕਿੰਡ ਦੇ ਇਸ ਵੀਡੀਓ 'ਚ ਇੱਕ ਲੜਕੀ ਚੱਲਦੇ ਸਕੂਟਰ 'ਤੇ ਖੜ੍ਹੀ ਹੋਲੀ ਖੇਡਦੀ ਨਜ਼ਰ ਆ ਰਹੀ ਹੈ ਪਰ ਅਗਲੇ ਹੀ ਪਲ ਉਸ ਨਾਲ ਜੋ ਹੋਇਆ, ਉਹ ਸ਼ਾਇਦ ਉਸ ਨੂੰ ਜ਼ਿੰਦਗੀ ਭਰ ਨਹੀਂ ਭੁੱਲੇਗੀ। ਦੇਖੋ ਪੂਰੀ ਵੀਡੀਓ ।


ਵਾਇਰਲ ਹੋ ਰਿਹਾ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਨੋਇਡਾ ਦਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਇੱਕ ਵਿਅਕਤੀ ਸਕੂਟਰ ਚਲਾਉਂਦਾ ਦਿਖਾਈ ਦੇ ਰਿਹਾ ਹੈ, ਜਦੋਂ ਕਿ ਇੱਕ ਲੜਕੀ ਉਸਦੇ ਪਿੱਛੇ ਸੀਟ 'ਤੇ ਖੜ੍ਹੀ ਰੀਲ ਬਣਾਉਂਦੀ ਦਿਖਾਈ ਦੇ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁੜੀ ਚੱਲਦੇ ਸਕੂਟਰ 'ਤੇ ਹੋਲੀ ਖੇਡ ਰਹੀ ਹੈ। ਵੀਡੀਓ 'ਚ ਲੜਕੀ ਸਕੂਟਰ ਚਲਾ ਰਹੇ ਵਿਅਕਤੀ ਦੇ ਚਿਹਰੇ 'ਤੇ ਰੰਗ ਪਾਉਂਦੀ ਨਜ਼ਰ ਆ ਰਹੀ ਹੈ ਪਰ ਅਗਲੇ ਹੀ ਪਲ ਰੀਲ ਦੇ ਚੱਕਰ ਵਿੱਚ ਲੜਕੀ ਸੜਕ ਦੇ ਵਿਚਕਾਰ ਚਾਰੋਂ ਖਾਣੇ ਚਿਤ ਹੋ ਜਾਂਦੀ ਹੈ।



ਇਸ ਤਰ੍ਹਾਂ ਕੁਝ ਲੋਕਾਂ ਦੀ ਅਣਗਹਿਲੀ ਕਾਰਨ ਹੋਰ ਯਾਤਰੀਆਂ ਦੀ ਜਾਨ ਖ਼ਤਰੇ ਵਿੱਚ ਪੈ ਜਾਂਦੀ ਹੈ। ਨੋਇਡਾ ਪੁਲਿਸ ਨੇ ਹੋਲੀ ਵਾਲੇ ਦਿਨ ਸਟੰਟ ਕਰਨ ਵਾਲਿਆਂ ਖਿਲਫ਼ ਸਖ਼ਤ ਕਾਰਵਾਈ ਕੀਤੀ ਹੈ। ਮਧੁਰ ਸਿੰਘ ਨਾਮ ਦੇ ਇੱਕ ਉਪਭੋਗਤਾ ਨੇ ਆਪਣੇ ਐਕਸ ਹੈਂਡਲ ਤੋਂ ਵੀਡੀਓ ਪੋਸਟ ਕੀਤਾ ਅਤੇ ਨੋਇਡਾ ਟ੍ਰੈਫਿਕ ਪੁਲਿਸ ਨੂੰ ਟੈਗ ਕੀਤਾ ਅਤੇ ਸ਼ਿਕਾਇਤ ਦਰਜ਼ ਕਰਵਾਈ।


ਇਹ ਵੀ ਪੜ੍ਹੋ: Jio ਦਾ ਵੱਡਾ ਧਮਾਕਾ! ਪੂਰਾ ਸਾਲ ਚੱਲੇਗਾ ਇਹ ਪਲਾਨ, ਮਿਲੇਗਾ ਮੁਫ਼ਤ ਡਾਟਾ ਅਤੇ ਅਨਲਿਮਟਿਡ ਕਾਲਾਂ ਦਾ ਲਾਭ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: NCERT ਨੇ ਬਦਲਿਆ ਸਿਲੇਬਸ, ਪੁਰਾਣੀਆਂ ਕਿਤਾਬਾਂ ਦੀ ਥਾਂ ਨਵੀਆਂ ਕਿਤਾਬਾਂ ਪੜ੍ਹਾਉਣ ਦੇ ਦਿੱਤੇ ਹੁਕਮ, ਜਾਣੋ ਕਾਰਨ