Baby Care: ਛੋਟੀ ਬੱਚਿਆਂ ਦੇ ਵਿਕਾਸ ਦੇ ਲਈ ਦੁੱਧ ਬਹੁਤ ਜ਼ਰੂਰੀ ਹੁੰਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਬੱਚਿਆਂ ਦੀ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ। ਜੇਕਰ ਬੱਚਿਆਂ ਨੂੰ ਚੰਗਾ ਪੋਸ਼ਣ ਨਾ ਮਿਲੇ ਤਾਂ ਉਨ੍ਹਾਂ ਦੀ ਗ੍ਰੋਥ ਚੰਗੀ ਤਰ੍ਹਾਂ ਨਹੀਂ ਹੁੰਦੀ ਹੈ। ਡਾਕਟਰ ਜਨਮ ਤੋਂ 6 ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਦੇਣ ਦੀ ਸਲਾਹ ਦਿੰਦਾ ਹੈ। ਪ


ਰ ਕਈ ਵਾਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਕਈ ਵਾਰ ਬੱਚੇ 2-3 ਸਾਲ ਦੇ ਹੋ ਜਾਂਦੇ ਹਨ ਪਰ ਉਹ ਦੁੱਧ ‘ਤੇ ਹੀ ਰਹਿੰਦੇ ਹਨ, ਭਾਵ ਕਿ ਮਾਪੇ ਉਨ੍ਹਾਂ ਨੂੰ ਵੱਧ ਤੋਂ ਵੱਧ ਦੁੱਧ ਦਿੰਦੇ ਹਨ। ਇਸ ਕਰਕੇ ਉਨ੍ਹਾਂ ਦਾ ਵਿਕਾਸ ਨਹੀਂ ਹੋ ਪਾਉਂਦਾ। ਅਜਿਹੇ ਵਿੱਚ ਸਵਾਲ ਖੜ੍ਹਾ ਹੁੰਦਾ ਹੈ ਕਿ ਵੱਧ ਦੁੱਧ ਦੇਣਾ ਵੀ ਬੱਚਿਆਂ ਦੀ ਸਿਹਤ ਦੇ ਲਈ ਨੁਕਸਾਨਦਾਇਕ ਹੈ?


ਜ਼ਿਆਦਾ ਦੁੱਧ ਦੇਣਾ ਬੱਚਿਆਂ ਦੀ ਸਿਹਤ ਦੇ ਲਈ ਨੁਕਸਾਨਦਾਇਕ


ਬਾਲ ਰੋਗ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਬੱਚੇ ਪੇਟ ਭਰ ਕੇ ਦੁੱਧ ਪੀਂਦੇ ਹਨ ਤਾਂ ਉਹ ਖਾਣਾ ਨਹੀਂ ਖਾ ਪਾਉਂਦੇ ਹਨ। ਕਈ ਵਾਰ ਮਾਪੇ ਵੀ ਬੱਚਿਆਂ ਨੂੰ ਗਲਾਸ ਭਰ ਕੇ ਦੁੱਧ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦਾ ਪੇਟ ਭਰ ਜਾਂਦਾ ਹੈ ਅਤੇ ਉਹ ਖਾਣਾ ਖਾਣ ਤੋਂ ਮਨ੍ਹਾ ਕਰ ਦਿੰਦੇ ਹਨ। ਮਾਪਿਆਂ ਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Kids Health: ਸਾਵਧਾਨ! ਕੀ ਤੁਸੀਂ ਵੀ ਬੱਚਿਆਂ ਨੂੰ ਚਮਚ ਜਾਂ ਢੱਕਣ ਨਾਲ ਮਾਪ ਕੇ ਦਿੰਦੇ ਹੋ ਦਵਾਈ? ਨੁਕਸਾਨ ਜਾਣ ਕੇ ਉਡ ਜਾਣਗੇ ਹੋਸ਼


ਬੱਚਿਆਂ ਨੂੰ ਵੱਧ ਮਾਤਰਾ ਵਿੱਚ ਦੁੱਧ ਦੇਣ ਨਾਲ ਉਨ੍ਹਾਂ ਨੂੰ ਬਾਕੀ ਫੂਡਸ ਤੋਂ ਮਿਲਣ ਵਾਲੇ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ ਹਨ, ਜਿਸ ਕਰਕੇ ਉਨ੍ਹਾਂ ਦੇ ਸਰੀਰ ਦਾ ਚੰਗੀ ਤਰ੍ਹਾਂ ਵਿਕਾਸ ਨਹੀਂ ਹੋ ਪਾਉਂਦਾ ਹੈ। ਇਸ ਕਰਕੇ ਬੱਚਿਆਂ ਨੂੰ ਪੋਸ਼ਕ ਤੱਤਾਂ ਨਾਲ ਭਰਪੂਰ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਦੁੱਧ ਨੂੰ ਘੱਟ ਕਰਕੇ ਜ਼ਿਆਦਾ ਦੁੱਧ ਦੇਣਾ ਚਾਹੀਦਾ ਹੈ।


ਜ਼ਿਆਦਾ ਦੁੱਧ ਦੇਣ ਨਾਲ ਬੱਚਿਆਂ ਨੂੰ ਹੁੰਦਾ ਆਹ ਨੁਕਸਾਨ



  • ਦੁੱਧ ਵਿਚ ਆਇਰਨ ਘੱਟ ਪਾਇਆ ਜਾਂਦਾ ਹੈ, ਜੇਕਰ ਬੱਚੇ ਇਸ ਦਾ ਜ਼ਿਆਦਾ ਸੇਵਨ ਕਰਦੇ ਹਨ ਅਤੇ ਖਾਣਾ ਘੱਟ ਖਾਂਦੇ ਹਨ ਤਾਂ ਉਨ੍ਹਾਂ ਦੇ ਸਰੀਰ ਵਿਚ ਖੂਨ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਏਨੀਮੀਆ ਹੋ ਸਕਦਾ ਹੈ।

  • ਜ਼ਿਆਦਾ ਦੁੱਧ ਪੀਣ ਨਾਲ ਬੱਚਿਆਂ 'ਚ ਕਬਜ਼ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

  • ਜਦੋਂ ਬੱਚੇ ਬਹੁਤ ਜ਼ਿਆਦਾ ਦੁੱਧ ਪੀਂਦੇ ਹਨ ਤਾਂ ਉਹ ਹੋਰ ਚੀਜ਼ਾਂ ਖਾਣ ਤੋਂ ਮਨ੍ਹਾ ਕਰਨਾ ਸ਼ੁਰੂ ਕਰ ਦਿੰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਖਾਣ-ਪੀਣ ਵਾਲੀਆਂ ਵਸਤੂਆਂ ਤੋਂ ਮਿਲਣ ਵਾਲੇ ਪੌਸ਼ਟਿਕ ਤੱਤ ਨਹੀਂ ਮਿਲ ਪਾਉਂਦੇ ਅਤੇ ਇਸ ਦੀ ਕਮੀ ਨਾਲ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

  • ਦੁੱਧ 'ਚ ਕਾਫੀ ਮਾਤਰਾ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ ਪਰ ਜੇਕਰ ਜ਼ਿਆਦਾ ਕੈਲਸ਼ੀਅਮ ਸਰੀਰ 'ਚ ਪਹੁੰਚ ਜਾਵੇ ਤਾਂ ਇਹ ਹੱਡੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।


Disclaimer: ਖਬਰਾਂ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹਨ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


ਇਹ ਵੀ ਪੜ੍ਹੋ: Child Care Tips: ਮਾਪੇ ਸਾਵਧਾਨ! ਬੱਚਿਆਂ ਨੂੰ ਆ ਰਹੇ ਹਾਰਟ ਅਟੈਕ, ਲੱਛਣ ਪਛਾਣ ਇੰਝ ਕਰੋ ਬਚਾਅ