ਬੱਕਰੀਆਂ ਪਾਲਕ ਆਪਣੇ ਮੁਲਾਜ਼ਮਾਂ ਦੀ ਪਰੇਸ਼ਾਨੀ ਦੂਰ ਕਰ ਰਹੀ ਇਹ ਕੰਪਨੀ
ਕੰਪਨੀ ਨੇ ਦੱਸਿਆ ਕਿ ਬੱਕਰੀਆਂ ਦੇ ਘਾਹ ਖਾਣ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ ਅਤੇ ਜਦ ਉਹ ਮਸ਼ੀਨ ਨਾਲ ਘਾਹ ਕਟਵਾਉਂਦੇ ਸਨ ਤਾਂ ਇਸ 'ਚ ਤੇਲ ਦੀ ਵਰਤੋਂ ਹੁੰਦੀ ਸੀ। ਇਸ ਦੇ ਨਾਲ ਹੀ ਆਵਾਜ਼ ਕਾਰਨ ਦਫਤਰ ਦੇ ਕਰਮਚਾਰੀ ਵੀ ਪਰੇਸ਼ਾਨ ਹੁੰਦੇ ਸਨ।
ਇਨ੍ਹਾਂ ਦੀ ਸੰਭਾਲ ਕਰਨ ਵਾਲਿਆਂ ਨੇ ਦੱਸਿਆ ਕਿ ਉਹ ਖਾਸ ਧਿਆਨ ਰੱਖਦੇ ਹਨ ਕਿ ਬੱਕਰੀਆਂ ਘਾਹ ਖਾਂਦੀਆਂ-ਖਾਂਦੀਆਂ ਦਫਤਰ 'ਚ ਨਾ ਚਲੀਆਂ ਜਾਣ।
ਗੂਗਲ ਨੇ 200 ਬੱਕਰੀਆਂ ਨੂੰ ਰੱਖਿਆ ਹੈ, ਜਿਨ੍ਹਾਂ ਨੂੰ ਖਾਣ ਲਈ ਤਾਜਾ ਘਾਹ ਤਾਂ ਮਿਲਦਾ ਹੀ ਹੈ, ਇਸ ਦੇ ਨਾਲ ਹੀ ਚੰਗੀ ਤਨਖਾਹ ਵੀ ਮਿਲਦੀ ਹੈ।
ਤੁਹਾਨੂੰ ਇਸ ਗੱਲ 'ਤੇ ਯਕੀਨ ਨਹੀਂ ਹੋਵੇਗਾ ਪਰ ਇਹ ਸੱਚ ਹੈ। ਇੱਥੇ ਬੱਕਰੀਆਂ ਨੂੰ ਕਿਸੇ ਤਕਨੀਕੀ ਕੰਮ ਲਈ ਨਹੀਂ ਸਗੋਂ ਮੈਦਾਨ ਦਾ ਘਾਹ ਖਾਣ ਲਈ ਰੱਖਿਆ ਗਿਆ ਹੈ।
ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਵੱਡੀ ਕੰਪਨੀ 'ਗੂਗਲ' 'ਚ ਇਨਸਾਨਾਂ ਦੇ ਨਾਲ-ਨਾਲ ਜਾਨਵਰ ਵੀ ਕੰਮ ਕਰਦੇ ਹਨ।
ਵਾਸ਼ਿੰਗਟਨ— ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਚੰਗੀ ਨੌਕਰੀ ਮਿਲੇ ਤਾਂ ਕਿ ਉਸ ਦਾ ਰਹਿਣ-ਸਹਿਣ ਵਧੀਆ ਬਣੇ। ਇਸ ਲਈ ਲੋਕ ਦੇਸ਼-ਵਿਦੇਸ਼ਾਂ ਦੇ ਚੱਕਰ ਕੱਟਦੇ ਹਨ।