ਗੁਰਮਿਹਰ ਕੌਰ ਦੇ ਕੈਂਪੇਨ 'ਤੇ ਸਹਿਵਾਗ ਦਾ ਨਿਸ਼ਾਨਾ, ਰਣਦੀਪ ਹੁੱਡਾ ਦੀ ਥਾਪੀ
Virender SehwagVerified account@virendersehwag 19h19 hours ago Bat me hai Dum ! #BharatJaisiJagahNahi
ਪਰ ਇਸ ਸਭ ਵਿਚਾਲੇ ਸਹਿਵਾਗ ਦਾ ਟਵੀਟ ਸੁਰਖੀਆਂ 'ਚ ਆ ਗਿਆ ਹੈ। ਕੁਝ ਫੈਨਸ ਨੇ ਸਹਿਵਾਗ ਦੇ ਇਸ ਟਵੀਟ ਨੂੰ ਵੀ ਗਲਤ ਦੱਸਿਆ ਹੈ। ਪਰ ਮਸ਼ਹੂਰ ਅਦਾਕਾਰ ਰਣਦੀਪ ਹੁੱਡਾ ਨੇ ਵੀਰੂ ਦਾ ਟਵੀਟ ਪੋਸਟ ਕਰ ਉਨ੍ਹਾਂ ਨੂੰ ਥਾਪੀ ਦਿੱਤੀ ਹੈ।
ਏ.ਬੀ.ਵੀ.ਪੀ. ਦੇ ਖਿਲਾਫ ਹਾਲ 'ਚ ਸੋਸ਼ਲ ਮੀਡੀਆ 'ਤੇ ਕੈਂਪੇਨ ਚਲਾਉਣ ਵਾਲੀ ਕਾਰਗਿਲ ਸ਼ਹੀਦ ਦੀ ਬੇਟੀ ਦੀ ਵੀਰੇਂਦਰ ਸਹਿਵਾਗ ਨੇ ਆਪਣੇ ਅੰਦਾਜ਼ 'ਚ ਚੁਟਕੀ ਲਈ ਹੈ।
ਟਵਿਟਰ 'ਤੇ ਪੋਸਟ ਕੀਤੇ ਗਏ ਵੀਡੀਓ 'ਚ ਗੁਰਮਿਹਰ ਇੱਕ ਤਖਤੀ ਰੱਖੀ ਨਜਰ ਆਈ ਸੀ। ਇਸਤੇ ਲਿਖਿਆ ਸੀ 'ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ, ਵਾਰ ਨੇ ਮਾਰਿਆ ਸੀ।' ਇਸਤੋਂ ਬਾਅਦ ਸਹਿਵਾਗ ਨੇ ਵੀ ਟਵਿਟਰ 'ਤੇ ਤਖਤੀ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ। ਇਸਤੇ ਲਿਖਿਆ ਸੀ ਕਿ 'ਦੋ ਟ੍ਰਿਪਲ ਸੈਂਚੁਰੀ ਮੈਂ ਨਹੀਂ ਮਾਰੀਆਂ, ਇਹ ਮੇਰੇ ਬੈਟ ਦਾ ਕਮਾਲ ਸੀ।'
Randeep HoodaVerified account@RandeepHooda 16h16 hours ago @ShekharGupta @virendersehwag 3)it was just very witty of Viru to come with Bat mein Dum.Cant u see the irony? Defuse the situation nt add
ਏਬੀਵੀਪੀ ਦੇ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਆਪਣੇ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਰਣਦੀਪ ਹੁੱਡਾ ਦਾ ਟਵੀਟ
ਗੁਰਮਿਹਰ ਕੌਰ ਨੇ ਇੱਕ ਟੀ.ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਆਖਿਆ ਹੈ ਕਿ 'ਸੋਸ਼ਲ ਮੀਡੀਆ ਉੱਤੇ ਮੈਨੂੰ ਕਾਫ਼ੀ ਧਮਕੀਆਂ ਮਿਲ ਰਹੀਆਂ ਹਨ। ਧਮਕੀਆਂ ਰੇਪ ਕਰਨ ਦੀਆਂ ਵੀ ਹਨ।'
ਗੁਰਮੇਹਰ ਕੌਰ ਅਨੁਸਾਰ ਰਾਸ਼ਟਰਵਾਦ ਦੇ ਨਾਮ ਉੱਤੇ ਰੇਪ ਦੀ ਧਮਕੀ ਦੇਣਾ ਸਹੀ ਨਹੀਂ ਹੈ। ਗੁਰਮੇਹਰ ਕੌਰ ਵੱਲੋਂ ਏਬੀਵੀਪੀ ਦੇ ਕੀਤੇ ਗਏ ਵਿਰੋਧ ਤੋਂ ਬਾਅਦ ਉਸ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰਨਾਂ ਆਗੂਆਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ।
ਕਾਰਗਿਲ ਵਿੱਚ ਸ਼ਹੀਦ ਹੋਏ ਕੈਪਟਨ ਮਨਦੀਪ ਸਿੰਘ ਦੀ ਬੇਟੀ ਗੁਰਮਿਹਰ ਕੌਰ ਨੇ ਆਖਿਆ ਕਿ ਏਬੀਵੀਪੀ ਦਾ ਵਿਰੋਧ ਕਰਨ ਤੋਂ ਬਾਅਦ ਉਸ ਨੂੰ ਨਫ਼ਰਤ ਭਰੇ ਸੰਦੇਸ਼ ਮਿਲ ਰਹੇ ਹਨ। ਗੁਰਮੇਹਰ ਕੌਰ ਦਾ ਸਬੰਧ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਹੈ ਅਤੇ ਉਹ ਦਿੱਲੀ ਦੇ ਸ਼੍ਰੀ ਰਾਮ ਕਾਲਜ ਦੀ ਵਿਦਿਆਰਥਣ ਹੈ।
ਵੀਰੇਂਦਰ ਸਹਿਵਾਗ ਦਾ ਟਵੀਟ
Randeep HoodaVerified account@RandeepHooda 17h17 hours ago Randeep Hooda Retweeted Aditya Chaudhary ???????????????????????? @virendersehwag ????????????????