✕
  • ਹੋਮ

ਸ਼ੋਭਾ ਡੇਅ ਦੇ ਟਵੀਟ ਨੇ ਬਦਲੀ ਪੁਲਿਸ ਵਾਲੇ ਦੀ ਜ਼ਿੰਦਗੀ

ਏਬੀਪੀ ਸਾਂਝਾ   |  27 Feb 2017 01:43 PM (IST)
1

ਸ਼ੋਭਾ ਡੇਅ ਦੇ ਟਵੀਟ ਉੱਤੇ ਫਟਕਾਰ ਲਾਉਂਦੇ ਹੋਏ ਮੁੰਬਈ ਪੁਲਿਸ ਨੇ ਟਵੀਟ ਕੀਤਾ ਕਿ ਸਾਨੂੰ ਤੁਹਾਡੇ ਵਰਗੇ ਨਾਗਰਿਕਾਂ ਤੋਂ ਚੰਗੀ ਉਮੀਦ ਹੈ। ਭਲੇ ਹੀ ਸ਼ੋਭਾ ਡੇਅ ਦਾ ਟਵੀਟ ਵਿਵਾਦਤ ਰਿਹਾ ਪਰ ਇੱਕ ਗ਼ਲਤ ਟਵੀਟ ਨੇ ਦੌਲਤ ਰਾਮ ਦੀ ਜ਼ਿੰਦਗੀ ਬਦਲ ਦਿੱਤੀ ਹੈ।

2

ਸ਼ੋਭਾ ਡੇਅ ਦੇ ਟਵੀਟ ਦੇ ਵਾਇਰਲ ਹੋ ਜਾਣ ਦੇ ਬਾਅਦ ਜਦੋਂ ਖ਼ਬਰ ਦੌਲਤ ਰਾਮ ਤੱਕ ਪਹੁੰਚੀ ਤਾਂ ਉਨ੍ਹਾਂ ਉੱਤੇ ਨਾਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਹਾਲਤ ਦੀ ਵਜ੍ਹਾ ਹਾਰਮੋਨਲ ਡਿਸਆਰਡਰ ਹੈ। ਟਵੀਟ ਉੱਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਦੌਲਤ ਰਾਮ ਨੇ ਕਿਹਾ ਸੀ ਕਿ ਸਾਲ 1993 ਵਿੱਚ ਉਨ੍ਹਾਂ ਨੇ ਇੱਕ ਅਪਰੇਸ਼ਨ ਕਰਾਉਣਾ ਪਿਆ ਸੀ ਜਿਸ ਦੀ ਵਜ੍ਹਾ ਨਾਲ ਲਗਾਤਾਰ ਉਨ੍ਹਾਂ ਦਾ ਵਜ਼ਨ ਵਧਦਾ ਗਿਆ। ਤੁਹਾਨੂੰ ਦੱਸ ਦੇਈਏ ਕਿ ਦੌਲਤ ਰਾਮ ਦਾ ਵਜ਼ਨ 180 ਕਿੱਲੋ ਹੈ।

3

ਸ਼ੋਭਾ ਡੇਅ ਦੇ ਇਸ ਮਜ਼ਾਕੀਆ ਟਵੀਟ ਬਾਅਦ ਦੌਲਤ ਰਾਮ ਦੇ ਇਲਾਜ ਦੇ ਲਈ ਕਈ ਸਥਾਨਾਂ ਤੋਂ ਉਨ੍ਹਾਂ ਨੂੰ ਪ੍ਰਸਤਾਵ ਆਉਣਾ ਸ਼ੁਰੂ ਹੋ ਗਿਆ। ਸਰੀਰ ਦੇ ਬੇਹੱਦ ਵਜ਼ਨੀ ਦਿੱਖਣ ਵਾਲੇ ਦੌਲਤ ਰਾਮ ਇਲਾਜ ਲਈ ਮੱਧ ਪ੍ਰਦੇਸ਼ ਤੋਂ ਮੁੰਬਈ ਪਹੁੰਚ ਚੁੱਕਾ ਹੈ। ਇਲਾਜ ਲਈ ਮੁੰਬਈ ਜਾਣ ਤੋਂ ਪਹਿਲਾਂ ਦੌਲਤ ਰਾਮ ਨੇ ਕਿਹਾ ਕਿ ਇੱਕ ਗ਼ਲਤ ਟਵੀਟ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਸ਼ਨੀਵਾਰ ਨੂੰ ਮੁੰਬਈ ਵਿੱਚ ਡਾਕਟਰਾਂ ਦੇ ਇੱਕ ਦਲ ਨੇ ਦੌਲਤ ਰਾਮ ਨਾਲ ਮੁਲਾਕਾਤ ਕੀਤੀ।

4

ਹੁਣ ਇਹ ਟਵੀਟ ਨੇ ਤਸਵੀਰ ਵਿੱਚ ਦੱਸਣ ਵਾਲੇ ਪੁਲਿਸਕਰਮੀ ਦੀ ਜ਼ਿੰਦਗੀ ਬਦਲ ਦਿੱਤੀ ਹੈ। ਤੁਸੀਂ ਸੋਚ ਰਹੇ ਹੋਵੋਗੇ ਆਖ਼ਰ ਇਸ ਪੁਲਿਸ ਵਾਲੇ ਨਾਲ ਕੀ ਹੋਇਆ? ਦਰਅਸਲ ਵਿੱਚ ਤਸਵੀਰ ਵਿੱਚ ਦਿੱਖਣ ਵਾਲੇ ਪੁਲਿਸਕਰਮੀ ਦਾ ਨਾਮ ਹੈ ਦੌਲਤ ਰਾਮ ਜੁਗਾਵਤ, ਆਪਣੇ ਪੋਸਟ ਵਿੱਚ ਸ਼ੋਭਾ ਡੇਅ ਨੇ ਜਿਸ ਦੌਲਤ ਰਾਮ ਨੂੰ ਮੁੰਬਈ ਪੁਲਿਸ ਦਾ ਕਰਮਚਾਰੀ ਦੱਸਿਆ ਜਾ ਰਿਹਾ ਹੈ ਅਸਲ ਵਿੱਚ ਉਹ ਮੱਧ ਪ੍ਰਦੇਸ਼ ਪੁਲਿਸ ਦਾ ਕਰਮਚਾਰੀ ਹੈ।

5

ਨਵੀਂ ਦਿੱਲੀ: ਮਸ਼ਹੂਰ ਕਾਲਮਨਿਸਟ ਸ਼ੋਭਾ ਡੇਅ ਕਈ ਵਾਰ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਆ ਜਾਂਦੀ ਹੈ। 21 ਫਰਵਰੀ ਨੂੰ ਡੇਅ ਨੇ ਟਵੀਟ ਜ਼ਰੀਏ ਨਵਾਂ ਵਿਵਾਦ ਛੇੜ ਦਿੱਤਾ। 21 ਫਰਵਰੀ ਨੂੰ ਬੀਐਮਸੀ ਚੋਣਾਂ ਵਿੱਚ ਵੋਟਿੰਗ ਤੋਂ ਬਾਅਦ ਸ਼ੋਭਾ ਡੇਅ ਨੇ ਟਵਿੱਟਰ ਉੱਤੇ ਇੱਕ ਤਸਵੀਰ ਪੋਸਟ ਕੀਤੀ। ਆਪਣੀ ਪੋਸਟ ਵਿੱਚ ਡੇਅ ਨੇ ਇੱਕ ਪੁਲਿਸਕਰਮੀ ਦਾ ਮਜ਼ਾਕ ਉਡਾਉਂਦੇ ਹੋਏ ਲਿਖਿਆ 'ਮੁੰਬਈ ਵਿੱਚ ਪੁਲਿਸ ਦਾ ਪੁਖਤਾ ਬੰਦੋਬਸਤ'

  • ਹੋਮ
  • ਅਜ਼ਬ ਗਜ਼ਬ
  • ਸ਼ੋਭਾ ਡੇਅ ਦੇ ਟਵੀਟ ਨੇ ਬਦਲੀ ਪੁਲਿਸ ਵਾਲੇ ਦੀ ਜ਼ਿੰਦਗੀ
About us | Advertisement| Privacy policy
© Copyright@2026.ABP Network Private Limited. All rights reserved.