ਇਹ ਬਣ ਗਿਆ ਭਾਰਤ ਦਾ ਸਭ ਤੋਂ ਅਮੀਰ ਸ਼ਹਿਰ,ਜਾਣੋ
ਇਸ ਸੂਚੀ ਵਿੱਚ ਸੂਰਤ, ਅਹਿਮਦਾਬਾਦ, ਵਿਸ਼ਾਖਾਪਟਨਮ, ਗੋਆ, ਚੰਡੀਗੜ੍ਹ, ਜੈਪੁਰ ਤੇ ਵਡੋਦਰਾ ਵਰਗੇ ਕੁੱਝ ਉੱਭਰਦੇ ਸ਼ਹਿਰ ਵੀ ਸ਼ਾਮਲ ਹਨ।
ਕੋਲਕਾਤਾ 9600 ਕਰੋੜਪਤੀਆਂ ਤੇ ਚਾਰ ਅਰਬਪਤੀਆਂ ਦਾ ਘਰ ਹੈ, ਜਿਸ ਦੀ ਕੁੱਲ ਜਾਇਦਾਦ 290 ਅਰਬ ਡਾਲਰ ਹੈ। ਪੁਣੇ ਦੀ ਜਾਇਦਾਦ 180 ਅਰਬ ਡਾਲਰ, ਚੇਨੱਈ ਦੀ 150 ਅਰਬ ਡਾਲਰ ਅਤੇ ਗੁੜਗਾਓਂ ਦੀ 110 ਅਰਬ ਡਾਲਰ ਦੱਸੀ ਗਈ।
ਇਸ ਸੂਚੀ ਵਿੱਚ 310 ਅਰਬ ਡਾਲਰਾਂ ਦੇ ਕੁੱਲ ਅਸਾਸਿਆਂ ਨਾਲ ਹੈਦਰਾਬਾਦ ਵੀ ਸ਼ਾਮਲ ਹੈ। ਹੈਦਰਾਬਾਦ 9000 ਕਰੋੜਪਤੀਆਂ ਅਤੇ ਛੇ ਅਰਬਪਤੀਆਂ ਦਾ ਘਰ ਹੈ।
‘ਨਿਊ ਵਰਲਡ ਵੈਲਥ’ ਅਨੁਸਾਰ ਮੁੰਬਈ ਦੇਸ਼ ਦਾ ਸਭ ਤੋਂ ਅਮੀਰ ਸ਼ਹਿਰ ਹੈ। ਇਸ ਮਗਰੋਂ ਦਿੱਲੀ ਤੇ ਬੰਗਲੁਰੂ ਦਾ ਨੰਬਰ ਆਉਂਦਾ ਹੈ। 23 ਹਜ਼ਾਰ ਕਰੋੜਪਤੀਆਂ ਅਤੇ 18 ਅਰਬਪਤੀਆਂ ਨਾਲ ਦਿੱਲੀ ਦੀ ਕੁੱਲ ਜਾਇਦਾਦ 450 ਅਰਬ ਡਾਲਰ ਰਹੀ, ਜਦੋਂ ਕਿ 700 ਕਰੋੜਪਤੀਆਂ ਅਤੇ ਅੱਠ ਅਰਬਪਤੀਆਂ ਨਾਲ ਬੰਗਲੁਰੂ ਦੇ ਕੁੱਲ ਅਸਾਸੇ 320 ਅਰਬ ਡਾਲਰਾਂ ਦੇ ਹਨ।
ਨਵੀਂ ਦਿੱਲੀ: ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਭਾਰਤ ਦਾ ਸਭ ਤੋਂ ਅਮੀਰ ਸ਼ਹਿਰ ਹੈ। 46 ਹਜ਼ਾਰ ਕਰੋੜਪਤੀਆਂ ਅਤੇ 28 ਅਰਬਪਤੀਆਂ ਦੇ ਘਰ ਇਸ ਸ਼ਹਿਰ ਦੀ ਕੁੱਲ ਜਾਇਦਾਦ 820 ਅਰਬ ਅਮਰੀਕੀ ਡਾਲਰਾਂ ਦੀ ਦੱਸੀ ਗਈ।